July 4, 2024 9:26 pm
Australia

ICC Women’s ODI World Cup: ਵੈਸਟਇੰਡੀਜ਼ ਨੂੰ ਹਰਾ ਕੇ ਆਸਟ੍ਰੇਲੀਆ ਫਾਈਨਲ ‘ਚ ਪਹੁੰਚੀ

ਚੰਡੀਗੜ੍ਹ 30 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ 2022 ਦੇ ਸੈਮੀਫਾਈਨਲ ਮੈਚ ‘ਚ ਆਸਟ੍ਰੇਲੀਆ (Australia) ਨੇ ਵੈਸਟਇੰਡੀਜ਼ (West Indies) ਨੂੰ 157 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਥਾਂ ਬਣਾਈ ਹੈ। ਹੁਣ ਆਸਟ੍ਰੇਲੀਆ ਦਾ ਸਾਹਮਣਾ ਇੰਗਲੈਂਡ ਜਾਂ ਦੱਖਣੀ ਅਫਰੀਕਾ ਨਾਲ ਹੋਵੇਗਾ। ਮੀਂਹ ਕਾਰਨ ਹੋਏ ਇਸ ਮੈਚ ‘ਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੇ ਸਾਹਮਣੇ 306 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਵੈਸਟਇੰਡੀਜ਼ ਦੀ ਟੀਮ 148 ਦੌੜਾਂ ਹੀ ਬਣਾ ਸਕੀ। ਮੀਂਹ ਕਾਰਨ ਮੈਚ ਨੂੰ ਸਿਰਫ਼ 45 ਓਵਰਾਂ ਦਾ ਕਰ ਦਿੱਤਾ ਗਿਆ।

ਆਸਟਰੇਲੀਆਈ (Australia) ਟੀਮ ਇਸ ਟੂਰਨਾਮੈਂਟ ‘ਚ ਹੁਣ ਤੱਕ ਅਜੇਤੂ ਰਹੀ ਹੈ ਅਤੇ ਸਾਰੇ 8 ਮੈਚ ਜਿੱਤ ਕੇ ਫਾਈਨਲ ‘ਚ ਪਹੁੰਚੀ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਉਨ੍ਹਾਂ ਦਾ ਮੈਚ ਮੀਂਹ ਕਾਰਨ ਧੋਤਾ ਗਿਆ ਅਤੇ ਕੈਰੇਬੀਅਨ ਟੀਮ ਨੂੰ ਮੁਫ਼ਤ ‘ਚ ਇੱਕ ਅੰਕ ਮਿਲ ਗਿਆ। ਜਿਸ ਕਾਰਨ ਇਹ ਟੀਮ ਸੈਮੀਫਾਈਨਲ ‘ਚ ਥਾਂ ਬਣਾਉਣ ‘ਚ ਕਾਮਯਾਬ ਰਹੀ। ਹੁਣ ਇਸ ਟੂਰਨਾਮੈਂਟ ‘ਚ ਵੈਸਟਇੰਡੀਜ਼ ਦਾ ਸਫਰ ਵੀ ਖਤਮ ਹੋ ਗਿਆ ਹੈ।