Site icon TheUnmute.com

ICC Women’s ODI World Cup 2022: ਭਾਰਤ ਦਾ ਕੱਲ੍ਹ ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ

ICC Women's ODI World Cup

ਚੰਡੀਗੜ੍ਹ 18 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup 2022) ‘ਚ ਹੁਣ ਭਾਰਤ ( India) ਦਾ ਸਾਹਮਣਾ ਆਸਟ੍ਰੇਲੀਆ (Australia)  ਨਾਲ ਹੋਵੇਗਾ। ਭਾਰਤਦੀ ਟੀਮ ਇਸ ਮੈਚ ‘ਚ ਆਸਟ੍ਰੇਲੀਆ ਨੂੰ ਹਰਾ ਕੇ 2017 ਵਿਸ਼ਵ ਕੱਪ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਚਾਹੇਗੀ। ਪਿਛਲੇ ਮੈਚ ‘ਚ ਭਾਰਤੀ ਟੀਮ ਨੂੰ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੂਰਨਾਮੈਂਟ ‘ਚ ਭਾਰਤ ਨੇ ਚਾਰ ‘ਚੋਂ ਦੋ ਮੈਚ ਹਾਰੇ ਹਨ, ਜਦਕਿ ਦੋ ‘ਚ ਜਿੱਤ ਦਰਜ ਕੀਤੀ ਹੈ।

ਇਸ ਦੇ ਨਾਲ ਹੀ ਆਸਟਰੇਲੀਆਈ ਟੀਮ ਇਸ ਟੂਰਨਾਮੈਂਟ ‘ਚ ਹੁਣ ਤੱਕ ਅਜਿੱਤ ਹੈ ਅਤੇ ਆਪਣੇ ਸਾਰੇ ਮੈਚ ਜਿੱਤ ਚੁੱਕੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਕਾਫੀ ਰੋਮਾਂਚਕ ਹੋਣ ਵਾਲਾ ਹੈ। ਭਾਰਤ ਅਤੇ ਆਸਟਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਵਨਡੇ ਮੈਚ 19 ਮਾਰਚ ਯਾਨੀ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

Exit mobile version