July 4, 2024 6:15 pm

ICC Women’s ODI World Cup 2022: ਭਾਰਤ ਨੇ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾਇਆ

ਚੰਡੀਗੜ੍ਹ 22 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup 2022) ‘ਚ ਭਾਰਤ (India) ਨੇ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾ ਕੇ ਮਹਿਲਾ ਵਿਸ਼ਵ ਕੱਪ 2022 ਦੀ ਤੀਜੀ ਜਿੱਤ ਦਰਜ ਕੀਤੀ। ਟੀਮ ਇੰਡੀਆ ਇਸ ਜਿੱਤ ਦੇ ਨਾਲ ਅੰਕ ਸੂਚੀ ‘ਚ ਚੌਥੇ ਤੋਂ ਤੀਜੇ ਸਥਾਨ ‘ਤੇ ਪਹੁੰਚ ਗਈ ਹੈ ਅਤੇ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਵੀ ਬਰਕਰਾਰ ਹਨ।

ਭਾਰਤੀ (India) ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ’ਤੇ 229 ਦੌੜਾਂ ਬਣਾਈਆਂ। ਬਦਲੇ ‘ਚ ਬੰਗਲਾਦੇਸ਼ ਦੀ ਟੀਮ 119 ਦੌੜਾਂ ਬਣਾ ਸਕੀ ਤੇ ਸਾਰੀ ਟੀਮ ਆਲ ਆਉਟ ਹੋ ਗਈ । ਭਾਰਤ ਲਈ ਯਸਤਿਕਾ ਭਾਟੀਆ ਨੇ 50 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਵਰਮਾ ਨੇ 42 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਲਈ ਰਿਤੂ ਮੋਨੀ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।