ਚੰਡੀਗੜ੍ਹ, 09 ਅਕਤੂਬਰ, 2023: ਆਸਟ੍ਰੇਲੀਆ ਖ਼ਿਲਾਫ਼ ਜਿੱਤ ਤੋਂ ਬਾਅਦ ਭਾਰਤ ਨੂੰ ਹੁਣ 11 ਅਕਤੂਬਰ ਨੂੰ ਅਫਗਾਨਿਸਤਾਨ ਖ਼ਿਲਾਫ਼ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਡੇਂਗੂ ਨਾਲ ਜੂਝ ਰਹੇ ਸ਼ੁਭਮਨ ਗਿੱਲ (Shubman Gill) ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ।
ਬੀਸੀਸੀਆਈ ਨੇ ਸ਼ੁਭਮਨ ਬਾਰੇ ਮੈਡੀਕਲ ਅਪਡੇਟ ਦਿੱਤੀ ਹੈ। ਬੋਰਡ ਨੇ ਲਿਖਿਆ ਕਿ ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) 9 ਅਕਤੂਬਰ ਨੂੰ ਟੀਮ ਨਾਲ ਦਿੱਲੀ ਨਹੀਂ ਜਾਣਗੇ। ਇਹ ਸਲਾਮੀ ਬੱਲੇਬਾਜ਼ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਪਹਿਲੇ ਮੈਚ ਵਿੱਚ ਨਹੀਂ ਖੇਡ ਸਕਿਆ ਸੀ। ਉਹ 11 ਅਕਤੂਬਰ ਨੂੰ ਦਿੱਲੀ ‘ਚ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਭਰਤੀ ਟੀਮ ਦੇ ਅਗਲੇ ਮੈਚ ‘ਚ ਵੀ ਸ਼ੁਭਮਨ ਗਿੱਲ ਨਹੀਂ ਖੇਡ ਸਕਣਗੇ। ਸ਼ੁਭਮਨ ਚੇਨਈ ‘ਚ ਰਹਿਣਗੇ ਅਤੇ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹੋਣਗੇ।