ਰਵਿੰਦਰ ਜਡੇਜਾ

ICC Test Rankings: ਭਾਰਤ ਦਾ ਇਹ ਬੱਲੇਬਾਜ ਬਣਿਆ ਟੈਸਟ ‘ਚ ਨੰਬਰ ਇੱਕ ਆਲਰਾਊਂਡਰ

ਚੰਡੀਗੜ੍ਹ 09 ਮਾਰਚ 2022: (ICC Test Rankings) ਆਈਸੀਸੀ ਦੁਆਰਾ ਜਾਰੀ ਕੀਤੀ ਨਵੀਂ ਟੈਸਟ ਆਲਰਾਊਂਡਰ ਦੀ ਰੈਂਕਿੰਗ ‘ਚ ਭਾਰਤ ਦੇ ਰਵਿੰਦਰ ਜਡੇਜਾ  (Ravindra Jadeja) ਟੈਸਟ ‘ਚ ਨੰਬਰ ਇੱਕ ਆਲਰਾਊਂਡਰ ਬਣ ਗਏ ਹਨ। ਉਸ ਨੇ ਵੈਸਟਇੰਡੀਜ਼ ਦੇ ਜੇਸਨ ਹੋਲਡਰ ਨੂੰ ਪਛਾੜ ਕੇ ਇਹ ਉਪਲਬਦੀ ਹਾਸਲ ਕੀਤੀ ਹੈ। ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਤੀਜੇ ਸਥਾਨ ‘ਤੇ ਪਹੁੰਚ ਗਏ ਹਨ।

ICC Test Rankings

ਰਵਿੰਦਰ ਜਡੇਜਾ ਨੇ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਇਸ ਮੈਚ ‘ਚ ਅਜੇਤੂ 175 ਦੌੜਾਂ ਬਣਾਈਆਂ। ਇਸ ਤੋਂ ਬਾਅਦ ਨੌਂ ਵਿਕਟਾਂ ਵੀ ਉਨ੍ਹਾਂ ਦੇ ਨਾਂ ਹੋਈਆਂ। ਇਸ ਦਾ ਫਾਇਦਾ ਉਸ ਨੂੰ ਆਈਸੀਸੀ ਰੈਂਕਿੰਗ ‘ਚ ਵੀ ਮਿਲਿਆ ਹੈ। ਇਸ ਮੈਚ ‘ਚ ਅਸ਼ਵਿਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ| ਪਰ ਜਡੇਜਾ ਦੇ ਫਾਇਦੇ ਦੀ ਬਦੌਲਤ ਅਸ਼ਵਿਨ ਦੂਜੇ ਤੋਂ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।

ਰਵਿੰਦਰ ਜਡੇਜਾ

Scroll to Top