Icc Test Ranking

Icc Test Ranking : ਸਿਖ਼ਰ 5 ‘ਚ ਪਹੁੰਚੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ

ਚੰਡੀਗੜ੍ਹ 1 ਦਸੰਬਰ 2021: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ (Shaheen Shah Afridi) ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ| ਸ਼ਾਹੀਨ ਸ਼ਾਹ ਅਫਰੀਦੀ ਆਪਣੇ ਕਰੀਅਰ ‘ਚ ਪਹਿਲੀ ਵਾਰ ਆਈਸੀਸੀ(Icc)ਪੁਰਸ਼ ਟੈਸਟ ਖਿਡਾਰੀਆਂ ਦੀ ਰੈਂਕਿੰਗ ‘ਚ ਚੋਟੀ ਦੇ ਪੰਜ ‘ਚ ਖਿਡਾਰੀਆਂ ਚ ਸ਼ਾਮਿਲ ਹੋ ਗਏ ਹਨ । ਪਾਕਿਸਤਾਨ ਨੇ ਇਹ ਟੈਸਟ ਮੈਚ ਬੰਗਲਾਦੇਸ਼ ਨੂੰ 8 ਵਿਕਟਾਂ ਹਰ ਦਿੱਤਾ । ਚਟਗਾਂਵ ‘ਚ ਖੇਡੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ 32 ਦੌੜਾਂ ਦੇ ਕੇ 5 ਵਿਕਟਾਂ ਲੈਣ ਸਮੇਤ ਸੱਤ ਵਿਕਟਾਂ ਲੈਣ ਵਾਲੇ 21 ਸਾਲਾ ਖਿਡਾਰੀ ਨੇ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਜੇਮਸ ਐਂਡਰਸਨ, ਕਾਗਿਸੋ ਰਬਾਡਾ ਅਤੇ ਨੀਲ ਵੈਗਨਰ ਨੂੰ ਪਛਾੜ ਦਿੱਤਾ ਹੈ।

Scroll to Top