Ravindra Jadeja

ICC Test Ranking: ਭਾਰਤੀ ਬੱਲੇਬਾਜ਼ ਰਵਿੰਦਰ ਜਡੇਜਾ ਫਿਰ ਬਣੇ ਨੰਬਰ ਇਕ ਆਲਰਾਊਂਡਰ

ਚੰਡੀਗੜ੍ਹ 23 ਮਾਰਚ 2022: ਭਾਰਤੀ ਸਟਾਰ ਰਵਿੰਦਰ ਜਡੇਜਾ (Ravindra Jadeja) ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ‘ਚ ਆਲਰਾਊਂਡਰਾਂ ਦੀ ਸੂਚੀ ‘ਚ ਫਿਰ ਤੋਂ ਸਿਖਰ ’ਤੇ ਪਹੁੰਚ ਗਏ ਹਨ । ਇਸ ਮਹੀਨੇ ਦੇ ਸ਼ੁਰੂ ‘ਚ ਮੋਹਾਲੀ ‘ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ‘ਚ ਅਜੇਤੂ 175 ਦੌੜਾਂ ਬਣਾਉਣ ਅਤੇ 9 ਵਿਕਟਾਂ ਲੈਣ ਤੋਂ ਬਾਅਦ ਜਡੇਜਾ ਪਹਿਲੇ ਨੰਬਰ ‘ਤੇ ਪਹੁੰਚ ਗਿਆ ਸੀ, ਪਰ ਪਿਛਲੇ ਹਫਤੇ ਹੋਲਡਰ ਨੇ ਉਸ ਦੀ ਥਾਂ ਲੈ ਲਈ ਸੀ। ਹੁਣ ਜਡੇਜਾ 385 ਰੇਟਿੰਗ ਅੰਕਾਂ ਨਾਲ ਫਿਰ ਤੋਂ ਸਿਖਰ ‘ਤੇ ਪਹੁੰਚ ਗਿਆ ਹੈ।

ਇਸਦੇ ਨਾਲ ਹੀ ਰਵੀਚੰਦਰਨ ਅਸ਼ਵਿਨ ਆਲਰਾਊਂਡਰਾਂ ਦੀ ਸੂਚੀ ‘ਚ ਤੀਜੇ ਅਤੇ ਗੇਂਦਬਾਜ਼ਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਬਰਕਰਾਰ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਬਰਕਰਾਰ ਹਨ। ਕਪਤਾਨ ਰੋਹਿਤ ਸ਼ਰਮਾ ਬੱਲੇਬਾਜ਼ਾਂ ਦੀ ਸੂਚੀ ‘ਚ ਸੱਤਵੇਂ ਸਥਾਨ ‘ਤੇ ਖਿਸਕ ਗਿਆ ਹੈ ਪਰ ਭਾਰਤੀਆਂ ‘ਚ ਉਹ ਅਜੇ ਵੀ ਚੋਟੀ ‘ਤੇ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਕ੍ਰਮਵਾਰ ਨੌਵੇਂ ਅਤੇ 10ਵੇਂ ਸਥਾਨ ‘ਤੇ ਬਰਕਰਾਰ ਹਨ।

Ravichandran Ashwin

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤਿੰਨ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਸਟ੍ਰੇਲੀਆ ਦੇ ਮੁਹੰਮਦ ਰਿਜ਼ਵਾਨ ਅਤੇ ਉਸਮਾਨ ਖਵਾਜਾ ਨੇ ਵੀ ਲੰਬੀ ਛਾਲ ਮਾਰੀ ਹੈ। ਆਸਟ੍ਰੇਲੀਆ ਖਿਲਾਫ ਦੂਜੇ ਟੈਸਟ ਦੀ ਦੂਜੀ ਪਾਰੀ ‘ਚ ਅਜੇਤੂ 104 ਦੌੜਾਂ ਦੀ ਪਾਰੀ ਖੇਡਣ ਵਾਲੇ ਰਿਜ਼ਵਾਨ ਡੇਵਿਡ ਵਾਰਨਰ ਦੇ ਨਾਲ ਸੰਯੁਕਤ 11ਵੇਂ ਸਥਾਨ ‘ਤੇ ਪਹੁੰਚ ਗਏ ਹਨ। ਕਰਾਚੀ ‘ਚ 160 ਅਤੇ 44 ਦੌੜਾਂ ਬਣਾਉਣ ਵਾਲੇ ਖਵਾਜਾ ਨੂੰ 11 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 13ਵੇਂ ਨੰਬਰ ‘ਤੇ ਹੈ।

ਵਨਡੇ ਰੈਂਕਿੰਗ ‘ਚ ਕੋਹਲੀ ਨੇ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ ਪਰ ਰੋਹਿਤ ਇਕ ਸਥਾਨ ਖਿਸਕ ਕੇ ਚੌਥੇ ਸਥਾਨ ‘ਤੇ ਆ ਗਿਆ ਹੈ। ਬਾਬਰ ਆਜ਼ਮ ਇਸ ਸੂਚੀ ‘ਚ ਸਿਖਰ ‘ਤੇ ਹਨ ਜਦਕਿ ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਬੁਮਰਾਹ ਵਨਡੇ ‘ਚ ਗੇਂਦਬਾਜ਼ਾਂ ਦੀ ਸੂਚੀ ‘ਚ ਛੇਵੇਂ ਸਥਾਨ ‘ਤੇ ਹਨ ਜਦਕਿ ਜਡੇਜਾ ਜ਼ਿੰਬਾਬਵੇ ਦੇ ਸੀਨ ਵਿਲੀਅਮਸ ਨਾਲ ਸੰਯੁਕਤ 10ਵੇਂ ਸਥਾਨ ‘ਤੇ ਹਨ।

Scroll to Top