ਸ਼੍ਰੇਅਸ ਅਈਅਰ

ICC ਟੀ-20 ਰੈਂਕਿੰਗ: ਸ਼੍ਰੇਅਸ ਅਈਅਰ ਨੇ ਲਗਾਈ ਛਾਲ, ਕੋਹਲੀ ਸ਼ਿਖਰ 10 ਤੋਂ ਬਾਹਰ

ਚੰਡੀਗੜ੍ਹ 03 ਮਾਰਚ 2022: ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ 3 ਅਜੇਤੂ ਅਰਧ ਸੈਂਕੜੇ ਲਗਾਉਣ ਵਾਲੇ ਸ਼੍ਰੇਅਸ ਅਈਅਰ ਨੇ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ‘ਚ 27 ਸਥਾਨਾਂ ਦੀ ਛਾਲ ਲਗਾਈ ਹੈ। ਸ਼੍ਰੇਅਸ ਅਈਅਰ ਹੁਣ ਵਿਸ਼ਵ ਰੈਂਕਿੰਗ ‘ਚ 18ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਸਾਥੀ ਵਿਰਾਟ ਕੋਹਲੀ ਚੋਟੀ ਦੇ 10 ਬੱਲੇਬਾਜ਼ਾਂ ਦੀ ਸੂਚੀ ‘ਚੋਂ ਖਿਸਕ ਕੇ 15ਵੇਂ ਸਥਾਨ ‘ਤੇ ਆ ਗਏ ਹਨ।

ਭਾਰਤ ਨੇ ਇਹ ਸੀਰੀਜ਼ 3-0 ਨਾਲ ਜਿੱਤ ਲਈ ਹੈ। ਭਾਰਤ ਦੇ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ 75 ਦੌੜਾਂ ਬਣਾਉਣ ਵਾਲੇ ਨੌਜਵਾਨ ਬੱਲੇਬਾਜ਼ ਪਥੁਮ ਨਿਸਾਂਕਾ ਚੋਟੀ ਦੇ 10 ‘ਚ ਸ਼ਾਮਲ ਹੋ ਗਏ ਹਨ। ਉਹ ਹੁਣ 9ਵੇਂ ਸਥਾਨ ‘ਤੇ ਹੈ, ਜਦਕਿ ਦੱਖਣੀ ਅਫਰੀਕਾ ਦੇ ਸੁਪਰਸਟਾਰ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨਿਊਜ਼ੀਲੈਂਡ ‘ਚ ਜ਼ਬਰਦਸਤ ਵਾਪਸੀ ਕਰਕੇ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਕੇ ਤੇਜ਼ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਹੁਣ ਸਿਰਫ਼ ਪੈਟ ਕਮਿੰਸ ਅਤੇ ਰਵੀਚੰਦਰਨ ਅਸ਼ਵਿਨ ਹੀ ਟੈਸਟ ਰੈਂਕਿੰਗ ਵਿੱਚ ਰਬਾਡਾ ਤੋਂ ਅੱਗੇ ਹਨ।

Scroll to Top