Site icon TheUnmute.com

ICC ਵੱਲੋਂ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ, ਭਾਰਤ-ਪਾਕਿਸਤਾਨ ਮੈਚ ਦੀ ਤਾਰੀਖ਼ ਬਦਲੀ

ICC World Cup 2023

ਚੰਡੀਗੜ੍ਹ, 09 ਅਗਸਤ 2023: ਆਈਸੀਸੀ ਨੇ ਵਨਡੇ ਵਿਸ਼ਵ ਕੱਪ 2023 (ICC World Cup 2023) ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਹੈ। ਆਈਸੀਸੀ ਨੇ 27 ਜੂਨ ਨੂੰ ਸ਼ਡਿਊਲ ਜਾਰੀ ਕੀਤਾ ਸੀ। ਜਿਸ ਵਿੱਚ ਹੁਣ ਕੁਝ ਸੁਧਾਰ ਕੀਤੇ ਗਏ ਹਨ। ਇਹ ਟੂਰਨਾਮੈਂਟ ਭਾਰਤ ‘ਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ ਪਰ ਕੁਝ ਮੈਚਾਂ ਦੀਆਂ ਤਾਰੀਖਾਂ ਬਦਲ ਦਿੱਤੀਆਂ ਗਈਆਂ ਹਨ।

ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਦੋਵੇਂ ਟੀਮਾਂ 2019 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਹਮੋ-ਸਾਹਮਣੇ ਸਨ। ਇਹ ਦੋਵੇਂ ਟੀਮਾਂ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਣਗੀਆਂ। ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਮੈਦਾਨ ‘ਤੇ ਆਸਟਰੇਲੀਆ ਨਾਲ ਹੋਵੇਗਾ। ਕੁੱਲ ਨੌਂ ਮੈਚਾਂ ਨੂੰ ਮੁੜ ਤਹਿ ਕੀਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਮਹਾਨ ਮੈਚ 15 ਅਕਤੂਬਰ ਨੂੰ ਨਹੀਂ ਸਗੋਂ 14 ਅਕਤੂਬਰ ਨੂੰ ਖੇਡਿਆ ਜਾਵੇਗਾ।

ਦਰਅਸਲ, ਪਹਿਲਾਂ ਦੇ ਪ੍ਰੋਗਰਾਮ  (ICC World Cup 2023) ਦੇ ਅਨੁਸਾਰ, 15 ਅਕਤੂਬਰ, ਭਾਰਤ-ਪਾਕਿਸਤਾਨ ਮੈਚ ਦਾ ਦਿਨ, ਨਰਾਤਿਆਂ ਦਾ ਪਹਿਲਾ ਦਿਨ ਹੋਣਾ ਸੀ। ਇਹ ਗੁਜਰਾਤ ਵਿੱਚ ਰਾਤ ਭਰ ਗਰਬਾ ਡਾਂਸ ਨਾਲ ਮਨਾਇਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਨੇ ਬੀਸੀਸੀਆਈ ਨੂੰ ਸੁਰੱਖਿਆ ਕਾਰਨਾਂ ਕਰਕੇ ਮੈਚ ਨੂੰ ਕਿਸੇ ਹੋਰ ਤਾਰੀਖ਼ ‘ਤੇ ਸ਼ਿਫਟ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਆਈਸੀਸੀ ਅਤੇ ਬੀਸੀਸੀਆਈ ਨੇ ਪਾਕਿਸਤਾਨ ਟੀਮ ਦੇ ਦੋ ਗਰੁੱਪ ਮੈਚਾਂ ਦੀ ਤਾਰੀਖ਼ ਵਿੱਚ ਬਦਲਾਅ ਨੂੰ ਲੈ ਕੇ ਪੀਸੀਬੀ ਨਾਲ ਗੱਲ ਕੀਤੀ। ਪਾਕਿਸਤਾਨ ਨੇ ਇਸ ਲਈ ਹਾਮੀ ਭਰ ਦਿੱਤੀ ਅਤੇ ਹੁਣ ਇਹ ਖਾਸ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ।

ਇਨ੍ਹਾਂ ਮੈਚਾਂ ਦਾ ਬਦਲਿਆ ਸ਼ਡਿਊਲ

10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ)
10 ਅਕਤੂਬਰ: ਪਾਕਿਸਤਾਨ ਬਨਾਮ ਸ੍ਰੀਲੰਕਾ (ਪਹਿਲਾਂ ਇਹ ਮੈਚ 12 ਅਕਤੂਬਰ ਨੂੰ ਹੋਣਾ ਸੀ)
12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ (ਪਹਿਲਾਂ ਇਹ ਮੈਚ 13 ਅਕਤੂਬਰ ਨੂੰ ਹੋਣਾ ਸੀ)
13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 15 ਅਕਤੂਬਰ ਨੂੰ ਹੋਣਾ ਸੀ)
15 ਅਕਤੂਬਰ: ਇੰਗਲੈਂਡ ਬਨਾਮ ਅਫਗਾਨਿਸਤਾਨ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
12 ਨਵੰਬਰ: ਭਾਰਤ ਬਨਾਮ ਨੀਦਰਲੈਂਡ (ਪਹਿਲਾਂ ਇਹ ਮੈਚ 11 ਨਵੰਬਰ ਨੂੰ ਹੋਣਾ ਸੀ)

Image credit: ICC

Exit mobile version