Site icon TheUnmute.com

ICC Rankings: ਰਵੀਚੰਦਰਨ ਅਸ਼ਵਿਨ ਟੈਸਟ ਕ੍ਰਿਕਟ ਦੀ ਦੁਨੀਆ ਦਾ ਨੰਬਰ-1 ਗੇਂਦਬਾਜ਼ ਬਣਿਆ

Ravichandran Ashwin

ਚੰਡੀਗੜ੍ਹ 01, ਫ਼ਰਵਰੀ 2023: ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜ ਕੇ ਟੈਸਟ ‘ਚ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਗਏ ਹਨ। ਆਸਟ੍ਰੇਲੀਆ ਖ਼ਿਲਾਫ਼ ਦਿੱਲੀ ਟੈਸਟ ‘ਚ ਅਸ਼ਵਿਨ ਨੇ 6 ਵਿਕਟਾਂ ਲੈ ਕੇ ਭਾਰਤ ਦੀ ਜਿੱਤ ‘ਚ ਅਹਿਮ ਯੋਗਦਾਨ ਪਾਇਆ ਸੀ । ਇਸ ਪ੍ਰਦਰਸ਼ਨ ਦੀ ਬਦੌਲਤ ਉਹ ਟੈਸਟ ‘ਚ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਖ਼ਿਲਾਫ਼ ਮੈਚ ‘ਚ ਇੰਗਲੈਂਡ ਨੂੰ ਇਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਐਂਡਰਸਨ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ।

ਰਵੀਚੰਦਰਨ ਅਸ਼ਵਿਨ (Ravichandran Ashwin) 2015 ‘ਚ ਪਹਿਲੀ ਵਾਰ ਟੈਸਟ ‘ਚ ਨੰਬਰ ਇਕ ਗੇਂਦਬਾਜ਼ ਬਣੇ ਸਨ। ਉਦੋਂ ਤੋਂ ਉਹ ਲਗਾਤਾਰ ਪਹਿਲੇ ਨੰਬਰ ‘ਤੇ ਆ ਰਿਹਾ ਹੈ। 36 ਸਾਲਾ ਅਸ਼ਵਿਨ ਨੇ ਮਾਰਨਸ ਲੈਬੁਸ਼ੇਨ ਅਤੇ ਸਟੀਵ ਸਮਿਥ ਦੀਆਂ ਅਹਿਮ ਵਿਕਟਾਂ ਲੈ ਕੇ ਦਿੱਲੀ ਵਿੱਚ ਭਾਰਤ ਦੀ ਜਿੱਤ ਵਿੱਚ ਯੋਗਦਾਨ ਪਾਇਆ। ਇਸ ਤੋਂ ਬਾਅਦ ਉਸ ਨੇ ਐਲੇਕਸ ਕੇਰੀ ਨੂੰ ਵੀ ਆਊਟ ਕੀਤਾ।

ਦੂਜੀ ਪਾਰੀ ਵਿੱਚ ਵੀ ਅਸ਼ਵਿਨ ਨੇ ਆਸਟਰੇਲੀਆ ਦੀਆਂ ਸ਼ੁਰੂਆਤੀ ਪੰਜ ਵਿਕਟਾਂ ਵਿੱਚੋਂ ਤਿੰਨ ਵਿਕਟਾਂ ਲਈਆਂ, ਜਦਕਿ ਜਡੇਜਾ ਨੇ ਬਾਕੀ ਵਿਕਟਾਂ ਲੈ ਕੇ ਆਸਟਰੇਲੀਆ ਨੂੰ ਛੋਟੇ ਸਕੋਰ ’ਤੇ ਆਊਟ ਕਰ ਦਿੱਤਾ ਸੀ। ਅਸ਼ਵਿਨ ਇੰਦੌਰ ਅਤੇ ਅਹਿਮਦਾਬਾਦ ਵਿੱਚ ਲੰਬੇ ਸਮੇਂ ਤੱਕ ਸਿਖਰ ‘ਤੇ ਆਪਣੀ ਜਗ੍ਹਾ ਪੱਕੀ ਕਰਨ ਲਈ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ।

ਪਿਛਲੇ ਤਿੰਨ ਹਫਤਿਆਂ ‘ਚ ਤਿੰਨ ਵੱਖ-ਵੱਖ ਗੇਂਦਬਾਜ਼ ਪਹਿਲੇ ਨੰਬਰ ‘ਤੇ ਰਹੇ ਹਨ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਫਰਵਰੀ ‘ਚ ਟੈਸਟ ‘ਚ ਚੋਟੀ ਦੇ ਗੇਂਦਬਾਜ਼ ਸਨ, ਜਿਸ ਤੋਂ ਬਾਅਦ ਜੇਮਸ ਐਂਡਰਸਨ ਨੇ ਉਸ ਨੂੰ ਪਛਾੜ ਕੇ ਪਹਿਲੇ ਨੰਬਰ ‘ਤੇ ਪਹੁੰਚ ਗਏ। ਹੁਣ ਅਸ਼ਵਿਨ ਨੇ ਉਸ ਦੀ ਜਗ੍ਹਾ ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਿਆ ਹੈ। ਐਂਡਰਸਨ ਸੱਤ ਅੰਕ ਗੁਆ ਕੇ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਹੁਣ ਉਸ ਦੇ 859 ਰੇਟਿੰਗ ਅੰਕ ਹਨ। ਇਸ ਦੇ ਨਾਲ ਹੀ ਚੋਟੀ ‘ਤੇ ਕਾਬਜ਼ ਅਸ਼ਵਿਨ ਦੇ 864 ਰੇਟਿੰਗ ਅੰਕ ਹਨ।

Exit mobile version