Site icon TheUnmute.com

ICC ODI Ranking: ਵਨਡੇ ਰੈਂਕਿੰਗ ‘ਚ ਸ਼ੁਭਮਨ ਗਿੱਲ ਨੂੰ ਮਿਲਿਆ ਫਾਇਦਾ, ਵਿਰਾਟ ਕੋਹਲੀ ਨੌਵੇਂ ਸਥਾਨ ‘ਤੇ

Shubman Gill

ਚੰਡੀਗੜ੍ਹ, 23 ਅਗਸਤ 2023: ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੂੰ ਤਾਜ਼ਾ ਆਈਸੀਸੀ ਵਨਡੇ ਰੈਂਕਿੰਗ ਵਿੱਚ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਗਿੱਲ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਚੌਥੇ ਸਥਾਨ ‘ਤੇ ਬਰਕਰਾਰ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਨੌਵੇਂ ਸਥਾਨ ‘ਤੇ ਹਨ। ਗੇਂਦਬਾਜ਼ਾਂ ‘ਚ ਮੁਹੰਮਦ ਸਿਰਾਜ ਇਕ ਸਥਾਨ ਦੇ ਨੁਕਸਾਨ ਨਾਲ ਪੰਜਵੇਂ ਅਤੇ ਕੁਲਦੀਪ ਯਾਦਵ 10ਵੇਂ ਸਥਾਨ ‘ਤੇ ਹਨ। ਹੰਬਨਟੋਟਾ ‘ਚ ਪਹਿਲੇ ਵਨਡੇ ‘ਚ ਅਫਗਾਨਿਸਤਾਨ ‘ਤੇ ਪਾਕਿਸਤਾਨ ਦੀ ਜਿੱਤ ਨੇ ਆਈਸੀਸੀ ਰੈਂਕਿੰਗ ‘ਚ ਉਨ੍ਹਾਂ ਦੇ ਕਈ ਖਿਡਾਰੀਆਂ ਨੂੰ ਹੁਲਾਰਾ ਦਿੱਤਾ ਹੈ।

ਪਾਕਿਸਤਾਨ ਦੇ ਬਾਬਰ ਆਜ਼ਮ 880 ਰੇਟਿੰਗ ਅੰਕਾਂ ਨਾਲ ਦੱਖਣੀ ਅਫਰੀਕਾ ਦੇ ਰਾਸੀ ਵੈਨ ਡੇਰ ਡੁਸਨ (777) ਤੋਂ ਅੱਗੇ ਹਨ, ਜਦਕਿ ਇਮਾਮ 752 ਅੰਕਾਂ ਨਾਲ ਤੀਜੇ ਸਥਾਨ ‘ਤੇ ਹਨ। ਭਾਰਤ ਦਾ ਸ਼ੁਭਮਨ ਗਿੱਲ 743 ਰੇਟਿੰਗ ਅੰਕਾਂ ਨਾਲ ਚੌਥੇ ਅਤੇ ਪਾਕਿਸਤਾਨ ਦਾ ਫਖਰ ਜ਼ਮਾਨ 740 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ ਅਫਗਾਨਿਸਤਾਨ ਖਿਲਾਫ 21 ਦੌੜਾਂ ਦੀ ਪਾਰੀ ਦੇ ਬਾਅਦ ਬੱਲੇਬਾਜ਼ਾਂ ਦੀ ਸੂਚੀ ‘ਚ ਤਿੰਨ ਸਥਾਨ ਉੱਪਰ ਚੜ੍ਹ ਕੇ 58ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸਦੇ ਨਾਲ ਹੀ ਵਿਰਾਟ ਕੋਹਲੀ 705 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹਨ |

Exit mobile version