July 4, 2024 6:28 pm
ICC Player of the Month 2021

ICC: ਡੇਵਿਡ ਵਾਰਨਰ ਨੇ ਆਪਣੇ ਨਾਂ ਕੀਤਾ “ਆਈ.ਸੀ.ਸੀ ਪਲੇਅਰ ਆਫ ਦੀ ਮੰਥ ” ਦਾ ਖ਼ਿਤਾਬ

ਚੰਡੀਗੜ੍ਹ 13 ਦਸੰਬਰ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਨਵੰਬਰ 2021 ਦੇ “ਪਲੇਅਰ ਆਫ ਦੀ ਮੰਥ ” (ICC Player of the Month) ਅਵਾਰਡਾਂ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਬਾਰ ਆਸਟਰੇਲੀ ਦੇ ਡੇਵਿਡ ਵਾਰਨਰ (David Warner) ਤੋਂ ਇਲਾਵਾ, ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ (Abid Ali) ਅਤੇ ਨਿਊਜ਼ੀਲੈਂਡ ਦੇ ਗੇਂਦਬਾਜ਼ ਟਿਮ ਸਾਊਥੀ (Tim Southee) ਨੂੰ ਨਵੰਬਰ 2021 ਲਈ ਆਈਸੀਸੀ “ਪਲੇਅਰ ਆਫ ਦੀ ਮੰਥ ” ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ |

ਨਵੰਬਰ ਲਈ ਆਈਸੀਸੀ “ਪਲੇਅਰ ਆਫ ਦੀ ਮੰਥ ” ਦਾ ਪੁਰਸਕਾਰ ਆਸਟਰੇਲੀਆ (Australia) ਦੇ ਡੇਵਿਡ ਵਾਰਨਰ ਨੂੰ ਮਿਲਿਆ। ਖੱਬੇ ਹੱਥ ਦੇ ਇਸ ਖਿਡਾਰੀ ਨੇ ਆਸਟਰੇਲੀਆ ਦੀ ਟੀ-20 ਵਿਸ਼ਵ ਕੱਪ 2021 ਦੀ ਜਿੱਤ ਵਿੱਚ ਟੂਰਨਾਮੈਂਟ ਦੇ ਸਰਵੋਤਮ ਪ੍ਰਦਰਸ਼ਨ ਦਾ ਖ਼ਿਤਾਬ ਜਿੱਤਿਆ ਹੈ । ਉਸ ਨੂੰ ਨਵੰਬਰ ਵਿੱਚ ਵਿਸ਼ਵ ਕੱਪ ਵਿੱਚ ਦੋ ਅਹਿਮ ਅਰਧ ਸੈਂਕੜੇ ਅਤੇ ਵੈਸਟਇੰਡੀਜ਼ ਦੇ ਖਿਲਾਫ 89* ਦੇ ਸਭ ਤੋਂ ਵੱਧ ਸਕੋਰ ਸਮੇਤ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦਾ ਪਲੇਅਰ ਆਫ ਦੀ ਟੂਰਨਾਮੈਂਟ ਵੀ ਚੁਣਿਆ ਗਿਆ ਸੀ ।ਡੇਵਿਡ ਵਾਰਨਰ (David Warner) ਨੇ ਸੱਤ ਮੈਚਾਂ ਵਿੱਚ 48.16 ਦੀ ਔਸਤ ਅਤੇ 146.70 ਦੀ ਸਟ੍ਰਾਈਕ ਰੇਟ ਨਾਲ 289 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ 151.44 ਦੀ ਪ੍ਰਭਾਵਸ਼ਾਲੀ ਸਟ੍ਰਾਈਕ ਰੇਟ ਨਾਲ 209 ਦੌੜਾਂ ਬਣਾਈਆਂ।