Site icon TheUnmute.com

ICC Cricketer of the Year: ਅਮੇਲੀਆ ICC ਸਰਵੋਤਮ ਕ੍ਰਿਕਟਰ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਨਿਊਜ਼ੀਲੈਂਡ ਮਹਿਲਾ ਕ੍ਰਿਕਟਰ

Amelia Kerr

ਚੰਡੀਗੜ੍ਹ, 28 ਜਨਵਰੀ 2025: ਆਈਸੀਸੀ ਨੇ ਸਾਲ 2024 ਲਈ ਸਰਵੋਤਮ ਮਹਿਲਾ ਕ੍ਰਿਕਟਰ ਦੇ ਨਾਮ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੀ ਸਟਾਰ ਆਲਰਾਉਂਡਰ ਅਮੇਲੀਆ ਕੇਰ (Amelia Kerr) ਨੇ ਇਹ ਪੁਰਸਕਾਰ ਆਪਣੇ ਨਾਂ ਕਰ ਲਿਆ ਹੈ। ਇਸ ਪੁਰਸਕਾਰ ਨੂੰ ਜਿੱਤਣ ਵਾਲੀ ਖਿਡਾਰਨ ਨੂੰ ਰੇਚਲ ਹੇਹੋ ਫਲਿੰਟ ਟਰਾਫੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਅਮੇਲੀਆ ਇਹ ਪੁਰਸਕਾਰ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਪਹਿਲੀ ਮਹਿਲਾ ਕ੍ਰਿਕਟਰ ਹੈ।

24 ਸਾਲਾ ਅਮੇਲੀਆ ਨੇ ਇਸ ਪੁਰਸਕਾਰ ਦੀ ਦੌੜ ‘ਚ ਐਲ ਵੋਲਵਾਰਡਟ, ਚਮਾਰੀ ਅਟਾਪੱਟੂ ਅਤੇ ਐਨਾਬੇਲ ਸਦਰਲੈਂਡ ਨੂੰ ਪਿੱਛੇ ਛੱਡਿਆ ਹੈ। ਅਮੇਲੀਆ ਨਾ ਸਿਰਫ਼ ਰਾਚੇਲ ਹੇਹੋ ਫਲਿੰਟ ਟਰਾਫੀ ਜਿੱਤਣ ਵਾਲੀ ਪਹਿਲੀ ਨਿਊਜ਼ੀਲੈਂਡ ਕ੍ਰਿਕਟਰ ਹੈ, ਸਗੋਂ ਕਿਸੇ ਵੀ ਸ਼੍ਰੇਣੀ ‘ਚ ਆਈਸੀਸੀ ਮਹਿਲਾ ਕ੍ਰਿਕਟਰ ਆਫ ਦਿ ਈਅਰ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਕੀਵੀ ਖਿਡਾਰੀ ਵੀ ਹੈ।

2024 ‘ਚ ਅਮੇਲੀਆ  (Amelia Kerr) ਨੇ ਖੇਡ ਦੇ ਹਰ ਪਹਿਲੂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਨੇ ਇੱਕ ਵਿਸ਼ਵ ਪੱਧਰੀ ਆਲਰਾਊਂਡਰ ਵਜੋਂ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਸਦੀ ਸ਼ਾਨਦਾਰ ਫੀਲਡਿੰਗ ਨੇ ਨਿਊਜ਼ੀਲੈਂਡ ਲਈ ਬਹੁਤ ਸਾਰੀਆਂ ਦੌੜਾਂ ਬਚਾਈਆਂ, ਜਦੋਂ ਕਿ ਇੱਕ ਲੈੱਗ-ਸਪਿਨਰ ਵਜੋਂ ਉਸਦੇ ਹੁਨਰ ਨੇ ਉਸਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਸਟ੍ਰਾਈਕ ਗੇਂਦਬਾਜ਼ਾਂ ‘ਚੋਂ ਇੱਕ ਵਜੋਂ ਸਥਾਪਿਤ ਕੀਤਾ। ਅਮੇਲੀਆ ਜ਼ਿਆਦਾਤਰ ਮੈਚਾਂ ਵਿੱਚ ਆਪਣੀ ਟੀਮ ਲਈ ਮੈਚ ਜੇਤੂ ਸਾਬਤ ਹੋਈ।

ਅਮੇਲੀਆ ਨੇ ਪਿਛਲੇ ਸਾਲ 18 ਟੀ-20 ਮੈਚਾਂ ‘ਚ 24.18 ਦੀ ਔਸਤ ਨਾਲ 387 ਦੌੜਾਂ ਬਣਾਈਆਂ। ਅਮੇਲੀਆ ਦੀ ਸਭ ਤੋਂ ਵਧੀਆ ਪਾਰੀ 44 ਦੌੜਾਂ ਦੀ ਨਾਬਾਦ ਰਹੀ। ਇਸ ਤੋਂ ਇਲਾਵਾ, ਉਸਨੇ 29 ਵਿਕਟਾਂ ਵੀ ਲਈਆਂ। ਅਮੇਲੀਆ ਦਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ 20 ਦੌੜਾਂ ਦੇ ਕੇ ਚਾਰ ਵਿਕਟਾਂ ਹਨ। ਜਦੋਂ ਕਿ ਇੱਕ ਰੋਜ਼ਾ ਮੈਚਾਂ ‘ਚ ਅਮੇਲੀਆ ਨੇ ਪਿਛਲੇ ਸਾਲ ਨੌਂ ਮੈਚਾਂ ‘ਚ 33 ਦੀ ਔਸਤ ਨਾਲ 264 ਦੌੜਾਂ ਬਣਾਈਆਂ ਹਨ। ਉਸਦੀ ਸਭ ਤੋਂ ਵਧੀਆ ਪਾਰੀ 57 ਦੌੜਾਂ ਸੀ। ਇਸ ਤੋਂ ਇਲਾਵਾ, ਅਮੇਲੀਆ ਨੇ 14 ਵਿਕਟਾਂ ਵੀ ਲਈਆਂ। ਉਸਦਾ ਸਭ ਤੋਂ ਵਧੀਆ ਗੇਂਦਬਾਜ਼ੀ ਪ੍ਰਦਰਸ਼ਨ 42 ਦੌੜਾਂ ਦੇ ਕੇ ਚਾਰ ਵਿਕਟਾਂ ਹਨ।

Read More: Martin Guptill: ਵਿਸ਼ਵ ਕੱਪ ‘ਚ ਇਕੱਲੇ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਮਾਰਟਿਨ ਗੁਪਟਿਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Exit mobile version