TheUnmute.com

IBPS Calendar 2025: ਪੀਓ ਤੇ ਕਲਰਕ ਸਮੇਤ ਸਾਰੀਆਂ ਭਰਤੀ ਪ੍ਰੀਖਿਆਵਾਂ 2025 ਲਈ ਕੈਲੰਡਰ ਜਾਰੀ

ਚੰਡੀਗੜ੍ਹ, 15 ਜਨਵਰੀ 2025: IBPS Calendar 2025: ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਸਾਲ 2025 ਲਈ ਸੰਭਾਵਿਤ ਪ੍ਰੀਖਿਆ ਕੈਲੰਡਰ ਜਾਰੀ ਕੀਤਾ ਹੈ। ਇਸ ਕੈਲੰਡਰ ‘ਚ ਆਰਆਰਬੀ ਅਤੇ ਪੀਐਸਬੀ ਦੀਆਂ ਵੱਖ-ਵੱਖ ਭਰਤੀਆਂ ਜਿਵੇਂ ਕਿ ਕਲਰਕ ਅਤੇ ਪ੍ਰੋਬੇਸ਼ਨਰੀ ਅਫਸਰ ਦੀਆਂ ਮੁੱਢਲੀਆਂ ਅਤੇ ਮੁੱਖ ਪ੍ਰੀਖਿਆਵਾਂ ਦੀਆਂ ਸੰਭਾਵਿਤ ਤਾਰੀਖ਼ਾਂ ਦਾ ਵੇਰਵਾ ਦਿੱਤਾ ਹੈ।

IBPS ਦੀ ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਇਸਨੂੰ ਚੈੱਕ ਅਤੇ ਡਾਊਨਲੋਡ ਕਰ ਸਕਦੇ ਹਨ। ਜਾਰੀ ਕੀਤੇ ਗਏ ਸ਼ਡਿਊਲ ਦੇ ਅਨੁਸਾਰ, RRB ਪ੍ਰੀਖਿਆਵਾਂ ਅਫਸਰ ਸਕੇਲ-I (ਪ੍ਰੀਲਿਮਿਨਰੀ ਪ੍ਰੀਖਿਆ) 27 ਜੁਲਾਈ, 2 ਅਗਸਤ ਅਤੇ 3 ਅਗਸਤ 2025, ਆਫਿਸ ਅਸਿਸਟੈਂਟ (ਪ੍ਰੀਲਿਮਿਨਰੀ ਪ੍ਰੀਖਿਆ) 30 ਅਗਸਤ, 6 ਸਤੰਬਰ ਅਤੇ 7 ਸਤੰਬਰ 2025, ਮੁੱਖ ਪ੍ਰੀਖਿਆ ਅਫਸਰ ਸਕੇਲ-I, II, III: 13 ਸਤੰਬਰ 2025 ਨੂੰ ਹੋ ਸਕਦੀ ਹੈ। ਇਸ ਦੇ ਨਾਲ ਹੀ ਆਫਿਸ ਅਸਿਸਟੈਂਟ ਦੀ ਪ੍ਰੀਖਿਆ 9 ਨਵੰਬਰ 2025 ਨੂੰ ਲਈ ਜਾਵੇਗੀ।

IBPS Calendar 2025

ਆਈ.ਬੀ.ਪੀ.ਐੱਸ ਕੈਲੰਡਰ 2025 (IBPS Calendar 2025) ਦਾ ਪੂਰਾ ਸਮਾਂ-ਸਾਰਣੀ

ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ www.ibps.in ‘ਤੇ ਜਾਣਾ ਪਵੇਗਾ।

ਤੁਹਾਨੂੰ ਵੈੱਬਸਾਈਟ ਦੇ ਹੋਮਪੇਜ ‘ਤੇ ਉਪਲਬਧ IBPS ਕੈਲੰਡਰ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਸੰਭਾਵੀ ਕੈਲੰਡਰ ਇੱਕ ਨਵੀਂ ਵਿੰਡੋ ‘ਚ ਖੁੱਲ੍ਹੇਗਾ।

ਤੁਸੀਂ ਡਾਊਨਲੋਡ ਅਤੇ ਪ੍ਰਿੰਟ ਵਿਕਲਪ ਤੋਂ ਸ਼ਡਿਊਲ ਡਾਊਨਲੋਡ ਕਰ ਸਕਦੇ ਹੋ।

ਇਹ ਸੰਭਾਵਿਤ ਤਾਰੀਖਾਂ ਹਨ ਅਤੇ ਕਿਸੇ ਹੋਰ ਬਦਲਾਅ ਦੀ ਸਥਿਤੀ ‘ਚ ਜਾਣਕਾਰੀ IBPS ਦੁਆਰਾ ਦਿੱਤੀ ਜਾਵੇਗੀ। ਉਮੀਦਵਾਰ ਵਧੇਰੇ ਜਾਣਕਾਰੀ ਅਤੇ ਅੱਪਡੇਟ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

Read More: ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ CUET PG 2025 ਲਈ ਰਜਿਸਟਰੇਸ਼ਨ ਸ਼ੁਰੂ, ਜਾਣੋ ਕਦੋਂ ਹੋਣਗੀਆਂ ਪ੍ਰੀਖਿਆਵਾਂ

Exit mobile version