ਚੰਡੀਗੜ੍ਹ, 17 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਮੇਰਾ ਚੋਣਾਂ ਲੜਨ ਦਾ ਕੋਈ ਮਨ ਨਹੀਂ ਸੀ, ਪਰ 2 ਗੱਲਾਂ ਨੇ ਮੈਨੂੰ ਚੋਣ ਲੜਨ ਲਈ ਮਜ਼ਬੂਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਨੇ ਮੈਨੂੰ ਚੋਣਾਂ ਦਾ ਹੁਕਮ ਦਿੱਤਾ ਤੇ ਪਾਰਟੀ ਦਾ ਹੁਕਮ ਸਿਰ ਮਿੱਥੇ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦਾ ਦੂਜਾ ਕਾਰਨ ਇਹ ਸੀ ਕਿ ਇਸ ਇਲਾਕੇ ਦੇ ਲੋਕਾਂ ਨੇ 50-60 ਸਾਲ ਮੇਰਾ ਸਾਥ ਦਿੱਤਾ ਅਤੇ ਮੈਨੂੰ ਸਾਧਾਰਨ ਕਿਸਾਨੀ ਤੋਂ ਚੁੱਕ ਕੇ 5 ਵਾਰ ਮੁੱਖ ਮੰਤਰੀ ਬਣਾਇਆ |
ਇਸ ਲਈ ਮੇਰਾ ਜਿਓਣਾ-ਮਰਨਾ ਪੰਜਾਬ ਦੇ ਲੋਕਾਂ ਨਾਲ ਹੈ, ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਉਹ ਆਪਣੇ ਆਖ਼ਰੀ ਸਾਹਾਂ ਤੱਕ ਕੰਮ ਕਰਨਗੇ , ਇਸ ਸਮੇ ਪੰਜਾਬ ‘ਚ ਅਮਨ ਕਾਨੂੰਨ ਦੀ ਹਾਲਤ ਬਹੁਤ ਖ਼ਰਾਬ ਹੈ, ਇਸ ਲਈ ਲੋਕਾਂ ਨੂੰ ਬਹੁਤ ਸੋਚ-ਸਮਝ ਕਰ ਸਰਕਾਰ ਬਣਾਉਣੀ ਪਵੇਗੀ |