Site icon TheUnmute.com

ਜੇਕਰ ਵਾਅਦੇ ਪੂਰੇ ਨਾ ਹੋਏ ਤਾਂ ਸਿਆਸਤ ਛੱਡ ਦੇਵਾਂਗਾ: ਨਵਜੋਤ ਸਿੱਧੂ

Navjot Sidhu

ਚੰਡੀਗੜ੍ਹ 30 ਜਨਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ (Punjab Assembly election) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ, ਜਿਸਦੇ ਚਲਦੇ ਸਿਆਸੀ ਆਗੂ ਇੱਕ ਦੂਜੇ ‘ਤੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਅੰਗ ਕੱਸਦੇ ਨਜ਼ਰ ਆਉਂਦੇ ਹਨ | ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਵਲੋਂ ਕੀਤੇ ਵਾਅਦੇ ਪੂਰੇ ਨਾ ਹੋਏ ਤਾਂ ਉਹ ਸਿਆਸਤ ਛੱਡ ਦੇਣਗੇ। ਅੰਮ੍ਰਿਤਸਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਨੂੰ ਅਜੇ ਮਹਿਜ਼ 3-4 ਮਹੀਨੇ ਹੀ ਹੋਏ ਹਨ। ਅਜੇ ਤਾਂ ਸਿਰਫ ਟਰੇਲਰ ਦਿਖਾਇਆ ਹੈ, ਫਿਲਮ ਤਾਂ ਅਜੇ ਬਾਕੀ ਹੈ। ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਕਾਂਗਰਸ ਨੂੰ ਪੂਰੀ ਦੁਨੀਆ ਵਿਚ ਕੋਈ ਨਹੀਂ

ਇਸ ਦੌਰਾਨ ਬਿਕਰਮ ਮਜੀਠੀਆ ’ਤੇ ਹਮਲਾ ਬੋਲਦਿਆਂ ਨਵਜੋਤ ਸਿੱਧੂ (Navjot Singh Sidhu) ਨੇ ਕਿਹਾ ਕਿ ਜੇਕਰ ਮਜੀਠੀਆ ‘ਚ ਦਮ ਹੈ ਤਾਂ ਉਹ ਇਕ ਹਲਕੇ ਤੋਂ ਚੋਣ ਲੜ ਕੇ ਦਿਖਾਵੇ, ਮਜੀਠਾ ਛੱਡ ਕੇ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ‘ਚ ਖੜੇ। ਕਾਂਗਰਸ ਮਾਫੀਏ ਖ਼ਿਲਾਫ਼ ਲੜਾਈ ਲੜੀ ਰਹੀ ਹੈ ਅਤੇ ਬਿਕਰਮ ਮਜੀਠੀਆ ਸਭ ਤੋਂ ਵੱਡਾ ਸਰਗਨਾ ਹੈ। ਮਜੀਠੀਏ ਨੇ 10 ਸਾਲ ਵਿਚ 40 ਕਰੋੜ ਰੁਪਏ ਸੁਖਬੀਰ ਬਾਦਲ ਲਈ ਇਕੱਠੇ ਕੀਤੇ ਅਤੇ 10 ਸਾਲ ਸ਼ਰਾਬ ਵੇਚਣ ‘ਚ ਵੀ ਨੰਬਰ 1 ’ਤੇ ਰਿਹਾ। ਇਸ ਤੋਂ ਇਲਾਵਾ ਡਰੱਗ ਮਾਫੀਆ ਵਿਚ ਵੀ ਮਜੀਠੀਆ ਸਭ ਤੋਂ ਅੱਗੇ ਹੈ।

ਇਸਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਧਾ ਘੰਟਾ ਜੇਕਰ ਮੇਰੇ ਨਾਲ ਬੈਡਮਿੰਟਨ ਖੇਡ ਜਾਣ ਤਾਂ ਉਹ ਸਿਆਸਤ ਛੱਡ ਦੇਣਗੇ। ਸਿੱਧੂ ਨੇ ਕਿਹਾ ਕਿ ਕੈਪਟਨ ਅੱਜ ਪੰਜਾਬ ਵਿਚ ਡਬਲ ਇੰਜਣ ਸਰਕਾਰ ਦੀ ਗੱਲ ਕਰ ਰਿਹਾ ਹੈ ਪਰ ਕੈਪਟਨ ਦਾ ਇੰਜਣ ਤਾਂ ਕਦੋਂ ਦਾ ਸੀਲ ਹੋ ਚੁੱਕਾ ਹੈ। ਕੈਪਟਨ ਨੂੰ ਚੱਲਿਆ ਕਾਰਤੂਸ ਦੱਸਦਿਆਂ ਸਿੱਧੂ ਨੇ ਕਿਹਾ ਕਿ ਮੇਰੇ ਲਈ ਦਰਵਾਜ਼ੇ ਬੰਦ ਕਰਨ ਦੀਆਂ ਗੱਲਾਂ ਕਰਨ ਵਾਲੇ ਅੱਜ ਆਪ ਹੀ ਖੂੰਜੇ ਲੱਗ ਗਏ ਹਨ।

Exit mobile version