Punjab Governor

ਸਿਸਟਮ ਦੇ ਸੁਧਾਰ ਲਈ ਮੈਂ ਆਪਣੀ ਬਣਦੀ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗਾ: ਪੰਜਾਬ ਰਾਜਪਾਲ

ਚੰਡੀਗੜ੍ਹ 21 ਅਕਤੂਬਰ 2022: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਚੋਣ ਨੂੰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੱਲੋਂ ਰੱਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੇ ਗਵਰਨਰ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ | ਇਸਦੇ ਨਾਲ ਹੀ ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅੱਜ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ।

ਇਸ ਦੌਰਾਨ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋ ਪੱਤਰ ਜਾਰੀ ਹੋਏ, ਇਕ ਜੋ ਸਾਡੇ ਕੋਲ ਆਇਆ ਉਹ ਅੰਗਰੇਜ਼ੀ ਵਿਚ ਸੀ, ਅਤੇ ਜੋ ਮੁੱਖ ਮੰਤਰੀ ਨੇ ਸੋਸਲ ਮੀਡਿਆ ‘ਤੇ ਜਾਰੀ ਕੀਤਾ ਉਹ ਪੰਜਾਬੀ ਵਿੱਚ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਵਾਲਾ ਅੰਗਰੇਜ਼ੀ ਵਿੱਚ ਅਨੁਵਾਦ ਕਰਵਾ ਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਪੱਤਰ ਵਿੱਚ ਦੋਸ਼ ਲਗਾਏ ਹਨ ਕਿ ਪੰਜਾਬ ਦੇ ਰਾਜਪਾਲ ਦਾਖਲਅੰਦਾਜ਼ੀ ਕਰ ਰਹੇ ਹਨ,ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਇੱਥੇ ਗਵਰਨਰ ਦੀਆਂ ਦੋ ਭੂਮਿਕਾ ਹਨ ਉਨ੍ਹਾਂ ਕਿਹਾ ਕਿ ਗਵਰਨਰ ਬਾਅਦ ਵਿੱਚ ਹਨ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਹਨ। ਚਾਂਸਲਰ ਦੀ ਭੂਮਿਕਾ ਤੇ ਗਵਰਨਰ ਦੀ ਭੂਮਿਕਾ ਅਲੱਗ ਹੈ। ਉਨ੍ਹਾਂ ਕਿਹਾ ਕਿ ਚਾਂਸਲਰ ਦੇ ਤੌਰ ਉਤੇ ਯੂਨੀਵਰਸਿਟੀ ਕੰਮਕਾਜ ਦੇਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਐਕਟ ਮੁਤਾਬਕ ਸੂਬੇ ਦੀ ਸਰਕਾਰ ਯੂਨੀਵਰਸਿਟੀਆਂ ਦੇ ਕੰਮ ‘ਚ ਦਖ਼ਲ ਨਹੀਂ ਦੇ ਸਕਦੀ |

ਇਸਦੇ ਨਾਲ ਹੋ ਪੰਜਾਬ ਰਾਜਪਾਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਫਾਈਲ ਦੋ ਵਾਰ ਆਈ ਹੈ ਜਿਨ੍ਹਾਂ ਵਿਚ ਇਕ ਤਾਂ ਪਹਿਲੇ ਗਵਰਨਰ ਕੋਲ ਆਈ ਸੀ, ਪੰਜਾਬ ਸਰਕਾਰ ਵੱਲੋਂ ਤਿੰਨ ਵਾਰ ਵਾਈਸ ਚਾਂਸਲਰ ਦਾ ਚਾਰਜ ਦੇਣ ਲਈ ਫਾਈਲ ਭੇਜੀ ਗਈਆਂ ਸਨ ਉਨ੍ਹਾਂ ਕਿਹਾ ਕਿ ਇਹ ਪਹਿਲਾ ਮੁੱਦਾ ਹੈ ਜੇਕਰ ਚਾਰਜ ਸਮੇਂ ਆਈ ਤਾਂ ਨਿਯੁਕਤੀ ਸਮੇਂ ਕਿਉਂ ਨਹੀਂ ਕੀਤੀ |

ਰਾਜਪਾਲ ਨੇ ਕਿਹਾ ਕਿ ਜੇਕਰ ਬੋਰਡ ਵਾਈਸ ਚਾਂਸਲਰ ਨਿਯੁਕਤ ਕਰਦਾ ਹੈ ਤਾਂ ਉਸ ਬੋਰਡ ਦਾ ਚੇਅਰਮੈਨ ਚਾਂਸਲਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਪਹਿਲਾ ਤਾਮਿਲਨਾਡੂ ਵਿੱਚ ਗਵਰਨਰ ਸੀ, ਉਥੇ 20 ਯੂਨੀਵਰਸਿਟੀ ਹਨ ਜਿਨ੍ਹਾਂ ਦਾ ਮੈਂ ਚਾਂਸਲਰ ਸੀ। ਉਥੇ ਮੈਂ 27 ਵਾਈਸ ਚਾਂਸਲਰ ਨਿਯੁਕਤ ਕੀਤੇ ਹਨ।

 

Scroll to Top