Site icon TheUnmute.com

ਹਰ ਵਰਗ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹਾਂ: CM ਚੰਨੀ

Chief Minister Mr. Charanjit Singh Channy addressing the people at Morinda Rally today said that the goal of our government is to provide a better life to all and we want to work for the betterment of the class

ਚੰਡੀਗੜ੍ਹ 4 ਜਨਵਰੀ 2022: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਅੱਜ ਮੋਰਿੰਡਾ ਰੈਲੀ ’ਚ ਜਨਤਾ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਸਭ ਨੂੰ ਮਿਲੇ ਚੰਗਾ ਜੀਵਨ ਮਿਲੇ ਅਤੇ ਵਰਗ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹਾਂ। ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਕਿਹਾ ਕਿ ਦੇਸ਼ ’ਚ ਸਭ ਤੋਂ ਸਸਤੀ ਬਿਜਲੀ ਪੰਜਾਬ ’ਚ ਮਿਲ ਰਹੀ ਹੈ।ਅਰਵਿੰਦ ਕੇਜਰੀਵਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਸਿੰਘ ਨੇ ਕੇਜਰੀਵਾਲ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਕੇ ਕੇਜਰੀਵਾਲ ਦਾ ਹਾਲ ਜਾਣਿਆ ਹੈ|

ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਹੀ ਖੋਲ੍ਹਿਆ ਗਿਆ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਨਵਾੜੀ ਹੈਲਪਰ ਦੀ ਤਨਖਾਹ ‘ਚ 1050 ਰੁਪਏ ਵਾਧਾ ਕੀਤਾ , ਆਂਗਨਵਾੜੀ ਵਰਕਰ ਮਿੰਨੀ ਦੀ ਤਨਖਾਹ ‘ਚ 1000 ਰੁਪਏ ਵਾਧਾ ਅਤੇ ਵਰਕਰ ਦੀ ਤਨਖਾਹ ‘ਚ 1400 ਰੁਪਏ ਵਾਧਾ ਕੀਤਾ ਗਿਆ ਹੈ | ਇਸਦੇ ਨਾਲ ਹੀ ਆਂਗਨਵਾੜੀ ਹੈਲਪਰ ਦੀ ਤਨਖਾਹ ਵਧਾ ਕੇ 5100 ਰੁਪਏ , ਆਂਗਨਵਾੜੀ ਵਰਕਰ ਦੀ 9500 ਰੁਪਏ ਅਤੇ ਆਂਗਨਵਾੜੀ ਵਰਕਰ ਮਿੰਨੀ ਦੀ 6300 ਰੁਪਏ ਕੀਤੀ |

Exit mobile version