July 5, 2024 2:09 am
Ghanour bus stand

ਆਈ.ਟੀ.ਆਈ. ਹਸਪਤਾਲ ਤੇ ਆਧੁਨਿਕ ਬੱਸ ਸਟੈਂਡ ਨਾਲ ਘਨੌਰ ਬਣੇਗਾ ਨਮੂਨੇ ਦਾ ਸ਼ਹਿਰ: ਮਦਨ ਲਾਲ ਜਲਾਲਪੁਰ

ਚੰਡੀਗੜ੍ਹ 11 ਦਸੰਬਰ 2021: ਅੱਜ ਕਸਬਾ ਘਨੌਰ ਵਿਖੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਸੰਮਤੀ ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ੍ਹ ਅਤੇ ਈ.ਓ. ਚੇਤੰਨ ਕੁਮਾਰ ਦੀ ਅਗਵਾਈ ਵਿਚ ਕੀਤੇ ਗਏ ਕੰਮਾਂ ਦਾ ਉਦਘਾਟਨ ਅਤੇ ਕੁਝ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਸਮਾਗਮ ਕਰਵਾਏ ਗਏ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਨੇ 67.29 ਲੱਖ ਦੇ ਕੰਮਾਂ ਨੂੰ ਲੋਕ ਅਰਪਣ ਕੀਤਾ।
ਇਸ ਦੌਰਾਨ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਨੇ ਕਿਹਾ ਕਿ 2017 ਤੋਂ ਪਹਿਲਾਂ ਕਸਬਾ ਘਨੌਰ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਕਿਹਾ ਕਿ ਮੈਂ ਕਸਬਾ ਘਨੌਰ ਨੂੰ ਸ਼ਹਿਰ ਬਣਾਉਣ ਅਤੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਸਭ ਤੋਂ ਪਹਿਲਾਂ ਘਨੌਰ ਵਿਖੇ ਸਰਕਾਰੀ ਹਸਪਤਾਲ ਨੂੰ ਵੱਡਾ ਕਰਨ ਦਾ ਕੰਮ ਸ਼ੁਰੂ ਕਰਵਾਇਆ।

ਉਸ ਤੋਂ ਬਾਅਦ ਇਲਾਕੇ ਦੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਹਾਸਿਲ ਕਰਵਾਉਣ ਦੇ ਮਕਸਦ ਨਾਲ ਘਨੌਰ ਵਿਖੇ ਸਰਕਾਰੀ ਆਈ.ਟੀ.ਆਈ. ਦੀ ਸਥਾਪਨਾ ਕਰਵਾਈ ਅਤੇ ਹੁਣ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ 83.50 ਲੱਖ ਦੀ ਲਾਗਤ ਨਾਲ ਬਨਣ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਕੰਮਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ ਜ਼ੋ ਕਸਬਾ ਘਨੌਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਵਿਚ ਯੋਗਦਾਨ ਪਾਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀਆਂ ਦਾ ਕੰਮ ਰੋਲ਼ਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ ਪ੍ਰੰਤੂ ਹਲਕਾ ਘਨੌਰ ਦੇ ਲੋਕ ਜਾਣਦੇ ਹਨ ਕਿ ਜਿਨ੍ਹਾਂ ਵਿਕਾਸ ਮੇਰੇ ਕਾਰਜਕਾਲ ਦੌਰਾਨ ਹਲਕਾ ਘਨੌਰ ਦਾ ਹੋਇਆ ਹੈ, ਉਨ੍ਹਾਂ ਅੱਜ ਤੱਕ ਕਦੇ ਨਹੀਂ ਹੋਇਆ, ਇਸ ਲਈ ਉਹ ਵਿਰੋਧੀਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ।

ਇਸ ਮੌਕੇ ਸਰਪੰਚ ਮਨਜੀਤ ਸਿੰਘ ਚਪੜ੍ਹ, ਗੁਰਨਾਮ ਸਿੰਘ ਬਦੇਸ਼ਾ ਐਮ.ਸੀ., ਮੁਸਤਾਕ ਅਲੀ ਜੱਸੀ ਐਮ.ਸੀ., ਚਮਕੌਰ ਸਿੰਘ ਸਰਪੰਚ ਮੰਜੌਲੀ, ਹਰਵਿੰਦਰ ਸਿੰਘ ਐਮ.ਸੀ., ਲਵਲੀ ਐਮ.ਸੀ., ਸੁਰਿੰਦਰ ਕੁਮਾਰ ਐਮ.ਸੀ., ਰਚਨਾ ਰਾਮ ਐਮ.ਸੀ., ਸੁਖਦੀਪ ਸਿੰਘ ਘਨੌਰ, ਹੋਰੀ ਲਾਲ, ਰਾਮ ਲਾਲ, ਹੰਸ ਰਾਜ, ਚਮਨ ਲਾਲ, ਜਗਦੀਸ਼, ਬਿੱਲੂ, ਗਾਮਾ ਤੇ ਸਿਆਮਾ ਸਮੇਤ ਹੋਰ ਵੀ ਹਾਜ਼ਰ ਸਨ।