July 6, 2024 6:19 pm
I.G. Bathinda Range SS Parmar

ਆਈ.ਜੀ. ਬਠਿੰਡਾ ਰੇਂਜ ਐਸ.ਐਸ.ਪਰਮਾਰ ਦੀ ਅਗਵਾਈ ‘ਚ ਮਾਨਸਾ ਦੀ ਕਈ ਥਾਵਾਂ ‘ਤੇ ਚਲਾਇਆ ਸਰਚ ਆਪ੍ਰੇਸ਼ਨ

ਮਾਨਸਾ 15 ਨਵੰਬਰ 2022: ਮਾਨਸਾ ਵਿੱਚ ਪੁਲਿਸ ਦੀ ਤਰਫੋਂ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ ਚਾਰ ਥਾਵਾਂ ‘ਤੇ ਸਰਚ ਅਭਿਆ ਚਲਾਇਆ ਗਿਆ ਹੈ, ਜਿਸ ਵਿੱਚ ਆਈ.ਜੀ. ਬਠਿੰਡਾ ਰੇਂਜ ਐਸ.ਐਸ.ਪਰਮਾਰ ਅਤੇ ਮਾਨਸਾ ਦੇ ਐਸ.ਐਸ.ਪੀ ਨਾਨਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੇ ਕਈ ਥਾਵਾਂ ‘ਤੇ ਸਰਚ ਅਭਿਆਨ ਚਲਾਇਆ।

ਇਸ ਦੌਰਾਨ ਆਈ.ਜੀ.ਪਰਮਾਰ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪਿਛਲੇ ਮਹੀਨੇ ਦੌਰਾਨ 240 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ, ਇਸ ਤੋਂ ਇਲਾਵਾ ਡਰੱਗ ਇੰਸਪੈਕਟਰ ਵੱਲੋਂ ਮੈਡੀਕਲ ਨਸ਼ੇ ਦੇ ਖਿਲਾਫ ਵੀ ਮੁਹਿੰਮ ਚਲਾਈ ਜਾਵੇਗੀ।