ਚੰਡੀਗੜ੍ਹ, 15 ਮਾਰਚ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਹੋਰ ਵਿਸ਼ਵ ਆਗੂ ਰਾਜਧਾਨੀ ਵਾਸ਼ਿੰਗਟਨ ਡੀਸੀ ‘ਚ ਸੜਕਾਂ ‘ਤੇ ਟੈਂਟ ਜਾਂ ਟੋਏ ਵੇਖਣ। ਟਰੰਪ ਨੇ ਰਾਜਧਾਨੀ ਵਾਸ਼ਿੰਗਟਨ ਡੀਸੀ ਨੂੰ ਸਾਫ਼ ਕਰਨ ਦੇ ਹੁਕਮ ਦਿੱਤੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ‘ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਕਰਨ ਜਾ ਰਹੇ ਹਾਂ।’ ਅਸੀਂ ਇਸ ਮਹਾਨ ਰਾਜਧਾਨੀ ਨੂੰ ਸਾਫ਼ ਕਰਾਂਗੇ, ਅਤੇ ਇੱਥੇ ਅਪਰਾਧ ਨਹੀਂ ਹੋਣ ਦੇਵਾਂਗੇ। ਅਸੀਂ ਕੰਧਾਂ ‘ਤੇ ਲੱਗੇ ਇਸ਼ਿਤਿਹਾਰ ਜਾਂ ਪੇਂਟਿੰਗ ਹਟਾਉਣ ਜਾ ਰਹੇ ਹਾਂ, ਅਤੇ ਅਸੀਂ ਪਹਿਲਾਂ ਹੀ ਟੈਂਟ ਹਟਾ ਰਹੇ ਹਾਂ। ਇਸ ਲਈ, ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
ਉਨ੍ਹਾਂ ਵਾਸ਼ਿੰਗਟਨ ਡੀਸੀ ਦੀ ਮੇਅਰ ਮੂਰੀਅਲ ਬਾਊਸਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਰਾਜਧਾਨੀ ਦੀ ਸਫਾਈ ਦਾ ਵਧੀਆ ਕੰਮ ਕਰ ਰਹੀ ਹੈ। “ਅਸੀਂ ਕਿਹਾ ਸੀ ਕਿ ਵਿਦੇਸ਼ ਵਿਭਾਗ ਦੇ ਸਾਹਮਣੇ ਬਹੁਤ ਸਾਰੇ ਟੈਂਟ ਹਨ, ਜਿਨ੍ਹਾਂ ਨੂੰ ਹਟਾਉਣਾ ਪਿਆ। ਅਸੀਂ ਇੱਕ ਅਜਿਹੀ ਰਾਜਧਾਨੀ ਚਾਹੁੰਦੇ ਹਾਂ ਜਿਸਦੀ ਦੁਨੀਆ ਭਰ ‘ਚ ਪ੍ਰਸ਼ੰਸਾ ਹੋਵੇ।
ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਕਿਹਾ, ‘ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ, ਫਰਾਂਸ ਦੇ ਰਾਸ਼ਟਰਪਤੀ ਅਤੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਰਗੇ ਹੋਰ ਆਗੂ, ਉਹ ਸਾਰੇ ਪਿਛਲੇ ਡੇਢ ਹਫ਼ਤੇ ‘ਚ ਮੈਨੂੰ ਮਿਲਣ ਆਏ ਸਨ।’ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਟੈਂਟ ਵੇਖਣ, ਮੈਂ ਨਹੀਂ ਚਾਹੁੰਦਾ ਸੀ ਕਿ ਉਹ ਸੜਕਾਂ ਟੁੱਟੀਆਂ ਅਤੇ ਟੋਏ ਵੇਖਣ। ਇਸੇ ਲਈ ਅਸੀਂ ਸ਼ਹਿਰ ਨੂੰ ਸੁੰਦਰ ਬਣਾਇਆ ਹੈ।
Read More: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ