ਚੰਡੀਗੜ੍ਹ 04 ਫਰਵਰੀ 2022: ਬੀਤੇ ਦਿਨ ਵੀਰਵਾਰ ਸ਼ਾਮ ਨੂੰ AIMIM ਮੁਖੀ ਅਸਦੁਦੀਨ ਓਵੈਸੀ (Asaduddin Owaisi) ਦੇ ਕਾਫਲੇ ‘ਤੇ ਫਾਇਰਿੰਗ ਹੋਈ |ਇਸ ਹਮਲੇ ਤੋਂ ਬਾਅਦ ਓਵੈਸੀ ਨੂੰ ਹੁਣ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਗ੍ਰਹਿ ਮੰਤਰਾਲੇ ਨੇ ਓਵੈਸੀ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ, ਸਰਕਾਰ ਵਲੋਂ ਇਹ ਫੈਸਲਾ ਓਵੈਸੀ ਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਲਿਆ ਹੈ।
ਪਰ ਇਸ ਦੌਰਾਨ IMIM ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਬਿਆਨ ਦਿੱਤਾ ਹੈ ਕਿ ਉਹ ਹੁਣ ਤੱਕ ਮੈਂ ਕਿਸੇ ਕਿਸਮ ਦੀ ਸੁਰੱਖਿਆ ਨਹੀਂ ਲਈ ਹੈ, ਮੈਨੂੰ ਇਹ ਪਸੰਦ ਨਹੀਂ ਹੈ। ਮੇਰੀ ਜਾਨ ਦੀ ਰਾਖੀ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ, ਮੈਂ ਭਵਿੱਖ ਵਿੱਚ ਵੀ ਕਦੇ ਸੁਰੱਖਿਆ ਨਹੀਂ ਲਵਾਂਗਾ, ਜਦੋ ਮੇਰਾ ਸਮਾਂ ਆਵੇਗਾ ਚਲਾ ਜਾਵਾਂਗਾ । ਓਵੈਸੀ ਨੇ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਦੱਸਣਾ ਚਾਹਾਂਗਾ ਕਿ ਇਸ ਮਾਮਲੇ ਪਿੱਛੇ ਜ਼ਰੂਰ ਕੋਈ ਨਾ ਕੋਈ ਮਾਸਟਰਮਾਈਂਡ ਹੈ। ਕੁਝ ਦਿਨ ਪਹਿਲਾਂ ਪ੍ਰਯਾਗਰਾਜ ‘ਚ ਧਰਮ ਸੰਸਦ ‘ਚ ਮੇਰੀ ਜਾਨ ਲੈਣ ਦੀ ਗੱਲ ਚੱਲੀ ਸੀ, ਜੋ ਰਿਕਾਰਡ ‘ਤੇ ਹੈ, ਉਸ ਨੂੰ ਵੀ ਦੇਖਿਆ ਜਾਵੇ।
ਇਸ ਤੋਂ ਪਹਿਲਾਂ ਓਵੈਸੀ ਦਾ ਦਾਅਵਾ ਹੈ ਕਿ ਹਮਲਾਵਰਾਂ ਨੇ 4 ਗੋਲੀਆਂ ਚਲਾਈਆਂ ਸਨ। ਇਸ ਹਮਲੇ ‘ਚ ਓਵੈਸੀ ਵਾਲ-ਵਾਲ ਬਚ ਗਏ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਉੱਤਰ ਪ੍ਰਦੇਸ਼ ਪੁਲਸ ਨੇ ਓਵੈਸੀ ਦੀ ਕਾਰ ‘ਤੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪੁੱਛਗਿੱਛ ‘ਚ ਦੋਵਾਂ ਦੋਸ਼ੀਆਂ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਦੋਸ਼ੀ ਸਚਿਨ ਅਤੇ ਸ਼ੁਭਮ ਨੇ ਦੱਸਿਆ ਕਿ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਸਾਲ 2013-14 ਵਿੱਚ ਰਾਮ ਮੰਦਰ ਬਾਰੇ ਬਿਆਨ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਸੱਟ ਵੱਜੀ ਸੀ। ਇਸੇ ਲਈ ਉਸ ਨੇ ਓਵੈਸੀ ਦੇ ਕਾਫਲੇ ‘ਤੇ ਹਮਲਾ ਕੀਤਾ। ਫਿਲਹਾਲ ਦੋਵੇਂ ਮੁਲਜ਼ਮ ਪੁਲਸ ਦੀ ਨਜ਼ਰਬੰਦ ਹਨ।