Site icon TheUnmute.com

ਰਾਤ ਨੂੰ ਨੀਂਦ ਨਹੀਂ ਆਉਂਦੀ? ਚੈਨ ਦੀ ਨੀਂਦ ਲਈ ਅਜ਼ਮਾ ਕੇ ਵੇਖੋ ਇਹ ਦੇਸੀ ਨੁਸਖਾ

ਚੰਡੀਗੜ੍ਹ: ਕੀ ਤੁਸੀਂ ਵੀ ਆਪਣੇ ਨੀਂਦ ਤੋਂ ਪਰੇਸ਼ਾਨ ਹੋ।ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ।ਇਹ ਇਕ ਬਹੁਤ ਪੁਰਾਣੀ ਤਕਨੀਕ ਹੈ ਜਿਸ ਨਾਲ ਸਲੀਪਲੈੱਸਨੈਸ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।ਪੁਰਾਣੇ ਜ਼ਮਾਨੇ ‘ਚ ਇਹ ਮੰਨਿਆਂ ਜਾਂਦਾ ਸੀ ਕਿ ਲਸਣ ਇਨਸਾਨ ਨੂੰ ਬੂਰੀ ਆਤਮਾ ਤੋਂ ਬਚਾਉਂਦਾ ਹੈ ਅਤੇ ਲਸਣ ਨੂੰ ਘਰ ਰੱਖਣ ਨਾਲ ਬੂਰੀ ਆਤਮਾ ਘਰ ‘ਚ ਨਹੀਂ ਆਉਂਦੀ।

ਰਾਤ ਨੂੰ ਸਿਰਹਾਣੇ ਦੇ ਥੱਲੇ ਕਲੀ ਰੱਖਣ ਨਾਲ ਨੀਂਦ ‘ਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਵੇਗੀ ਅਤੇ ਬੁਰੇ ਸੁਪਨੇ ਵੀ ਨਹੀਂ ਆਉਣਗੇ। ਲਸਣ ‘ਚ ਜਿੰਕ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਦਿਮਾਗ ‘ਚ ਇਕ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ।

ਕੁਝ ਦਿਨ ਇਸ ਦੀ ਬਦਬੂ ਤੁਹਾਨੂੰ ਪਰੇਸ਼ਾਨ ਕਰੇ ਸਕਦੀ ਹੈ ਪਰ ਕੁਝ ਦਿਨ ਬਾਅਦ ਇਸ ਦੀ ਆਦਤ ਹੋ ਜਾਂਦੀ ਹੈ। ਜੇਕਰ ਇਸ ਨਾਲ ਰਾਤ ਭਰ ਚੰਗੀ ਨੀਂਦ ਆ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਬੱਚਿਆਂ ਦੇ ਸਿਰਹਾਣੇ ਦੇ ਥੱਲੇ ਰੱਖ ਕੇ ਸੋਣ ਨਾਲ ਬੱਚੇ ਰਾਤ ਨੂੰ ਘਬਰਾ ਕੇ ਉੱਠਣਗੇ ਨਹੀਂ।ਇਸ ਦਾ ਫਾਇਦਾ ਤਰਲ ਬਣਾ ਕੇ ਪੀਣ ਨਾਲ ਵੀ ਹੋ ਸਕਦਾ ਹੈ।

ਬਣਾਉਣ ਲਈ ਸਮੱਗਰੀ :
-ਇਕ ਗਲਾਸ ਦੁੱਧ
-ਇਕ ਲਸਣ ਦੀ ਕਲੀ
-ਇਕ ਚਮਚ ਸ਼ਹਿਦ

ਬਣਾਉਣ ਦਾ ਤਰੀਕਾ :
-ਇਕ ਪੈਨ ‘ਚ ਛਿੱਲੀ ਹੋਈ ਲਸਣ ਅਤੇ ਦੁੱਧ ਨੂੰ ਮਿਲਾ ਕੇ ਗਰਮ ਕਰੋ।
-ਇਸ ਨੂੰ ਤਿੰਨ ਮਿੰਟ ਤੱਕ ਉਬਾਲੋ ਅਤੇ ਗੈਸ ਤੋਂ ਉਤਾਰ ਲਓ।
-ਇਸ ‘ਚ ਮਿਲਾ ਕੇ ਪੀ ਲਓ।

ਇਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ।

Exit mobile version