June 28, 2024 11:03 am
Governor Jagdeep Dhankhar

ਮੈਂ ਬੰਗਾਲ ਨੂੰ ਖੂਨ ਨਾਲ ਭਿੱਜੀ ਤੇ ਮਨੁੱਖੀ ਅਧਿਕਾਰਾਂ ਦਾ ਦਮ ਘੁੱਟਣ ਵਾਲੀ ਧਰਤੀ ਬਣਨ ਦੀ ਇਜਾਜ਼ਤ ਨਹੀਂ ਦੇ ਸਕਦਾ :ਰਾਜਪਾਲ ਜਗਦੀਪ ਧਨਖੜ

ਚੰਡੀਗੜ੍ਹ 30 ਜਨਵਰੀ 2022: ਪੱਛਮੀ ਬੰਗਾਲ (West Bengal) ਦੇ ਰਾਜਪਾਲ ਜਗਦੀਪ ਧਨਖੜ (Governor Jagdeep Dhankhar) ਨੇ ਐਤਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ ਅਤੇ ਇਕ ਵਾਰ ਫਿਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ।ਇਸ ਦੌਰਾਨ ਰਾਜਪਾਲ ਨੇ ਕਿਹਾ ਕਿ ਉਹ ਸੂਬੇ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਘਟਨਾਵਾਂ ਅਤੇ ਹਿੰਸਾ ਦੇ “ਹੜ੍ਹ” ਨੂੰ ਨਹੀਂ ਦੇਖ ਸਕਦੇ।

ਇਸ ਦੌਰਾਨ ਜਗਦੀਪ ਧਨਖੜ (Jagdeep Dhankhar)ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ‘ਅਪਮਾਨ’ ਉਸ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਹਿੰਸਾ ਅਤੇ ਲੋਕਤੰਤਰ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਸਾਰਿਆਂ ਨੂੰ ਸ਼ਾਂਤੀ ਅਤੇ ਅਹਿੰਸਾ ਦੇ ਦੂਤ ਬਣਨ ਦੀ ਅਪੀਲ ਕੀਤੀ, ਜੋ ਰਾਸ਼ਟਰ ਪਿਤਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਜਿਕਰਯੋਗ ਹੈ ਕਿ ਰਾਜਪਾਲ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ‘ਚ ਹੁਗਲੀ ਨਦੀ ਦੇ ਕਿਨਾਰੇ ਗਾਂਧੀਘਾਟ ਵਿਖੇ ਕਿਹਾ, “ਮੈਂ ਬੰਗਾਲ ਦੀ ਪਵਿੱਤਰ ਧਰਤੀ ਨੂੰ ਖੂਨ ਨਾਲ ਭਿੱਜੀ (ਹਿੰਸਾ ਵਿੱਚ) ਅਤੇ ਮਨੁੱਖੀ ਅਧਿਕਾਰਾਂ ਦਾ ਦਮ ਘੁੱਟਣ ਵਾਲੀ ਧਰਤੀ ਬਣਨ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਸਥਿਤੀ ਇਹ ਬਣ ਗਈ ਹੈ ਕਿ ਕਲਕੱਤਾ ਹਾਈ ਕੋਰਟ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ.) ਦੇ ਚੇਅਰਮੈਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਲਈ ਤੱਥ ਖੋਜ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।