ਚੰਡੀਗੜ੍ਹ 08 ਮਾਰਚ 2022: ਇੰਗਲੈਂਡ ਨੇ ਅੱਜ ਯਾਨੀ 8 ਮਾਰਚ ਤੋਂ ਵੈਸਟਇੰਡੀਜ਼ ਖਿਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ ਹੋ ਰਿਹਾ ਹੈ । ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਟੀਮ ਦੇ ਉਪ ਕਪਤਾਨ ਬੇਨ ਸਟੋਕਸ ਐਸ਼ੇਜ਼ 2021/22 ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ। ਇੰਗਲੈਂਡ ਨੂੰ ਐਸ਼ੇਜ਼ ‘ਚ ਆਸਟਰੇਲੀਆ ਹੱਥੋਂ 4-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਸਟੋਕਸ ਨੇ ਕਿਹਾ ਕਿ ਇੰਗਲੈਂਡ ਦੀ ਟੀਮ ਉਸ ਦੇ ਕਾਰਨ ਹਾਰੀ ਹੈ।
ਬੇਨ ਸਟੋਕਸ ਨੇ ਏਸ਼ੇਜ਼ ਸੀਰੀਜ਼ ਕਰਦੇ ਹੋਏ ਕਿਹਾ ਕਿ ਉਸ ਨੇ ਆਸਟਰੇਲੀਆ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦੌਰਾਨ ਚੰਗਾ ਪ੍ਰਦਰਸ਼ਨ ਨਾ ਕਰ ਕੇ ਟੀਮ ਨੂੰ ਨਿਰਾਸ਼ ਕੀਤਾ। ਖੇਡ ਤੋਂ ਛੇ ਮਹੀਨੇ ਦਾ ਬ੍ਰੇਕ ਲੈਣ ਵਾਲੇ ਸਟਾਰ ਆਲਰਾਊਂਡਰ ਦਾ ਮੰਨਣਾ ਹੈ ਕਿ ਉਹ ਸੀਰੀਜ਼ ਵਧੀਆ ਪ੍ਰਦਰਸ਼ਨ ਕਰ ਸਕਦੇ ਸਨ|
ਇਸਦੇ ਨਾਲ ਹੀ ਸਟੋਕਸ ਨੇ ਕਿਹਾ ਜਦੋਂ ਮੈਂ ਪਿੱਛੇ ਮੁੜ ਕੇ ਆਸਟ੍ਰੇਲੀਆ ਦੌਰੇ ‘ਤੇ ਦੇਖਦਾ ਹਾਂ ਤਾਂ ਮੈਨੂੰ ਸੱਚਾਈ ਨਜ਼ਰ ਆਉਂਦੀ ਹੈ। ਮੈਨੂੰ ਲੱਗਦਾ ਹੈ ਕਿ ਇਹ ਮੈਂ ਹੀ ਸੀ ਜਿਸ ਨੇ ਮੱਧਮ ਪ੍ਰਦਰਸ਼ਨ ਕਰਕੇ ਟੀਮ ਨੂੰ ਨਿਰਾਸ਼ ਕੀਤਾ। ਮੈਂ ਜ਼ਿਆਦਾ ਦੌੜਾਂ ਬਣਾ ਸਕਦਾ ਸੀ। ਮੈਂ ਦੁਬਾਰਾ ਇਸ ਤਰ੍ਹਾਂ ਮਹਿਸੂਸ ਨਹੀਂ ਕਰਨਾ ਚਾਹੁੰਦਾ। ਹੁਣ ਸਾਡੇ ਕੋਲ ਸਕਾਰਾਤਮਕ ਰਹਿਣ ਦਾ ਇੱਕ ਹੋਰ ਤਰੀਕਾ ਹੈ।