ਚੰਡੀਗੜ੍ਹ 29 ਮਾਰਚ 2022: ਸੀਐੱਮ ਭਗਵੰਤ ਮਾਨ (CM Bhagwant Mann) ਨੇ ਅੱਜ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਦੇ ਵੱਡੇ ਬੋਝ ਤੋਂ ਮੁਕਤ ਕਰਨ ਦੀ ਗਾਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ ਉੱਤਰੀ ਭਾਰਤ ਵਿਚ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲੀ ਇਸ ਨਾਮਵਰ ਯੂਨੀਵਰਸਿਟੀ ਦੀ ਮਾਣਮੱਤੀ ਅਤੇ ਅਸਲ ਸ਼ਾਨ ਨੂੰ ਬਹਾਲ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸਾਡੇ ਕਿਸਾਨ ਕਰਜ਼ਾਈ ਨੇ, ਇੰਡਸਟਰੀ ਵਾਲ਼ੇ ਵੀ ਕਰਜ਼ੇ ਥੱਲੇ ਆ ਜਾਂਦੇ ਨੇ, ਕਈ ਵਾਰੀ ਆਪਾਂ ਲੋਨ ‘ਤੇ ਕਾਰ ਲੈਂਦੇ ਆ, ਪਰ ਮੈਨੂੰ ਦੁੱਖ ਹੋਇਆ ਸੁਣ ਕੇ ਕਿ ਸਾਡੀ ਵਿੱਦਿਆ ਵੀ ਕਰਜ਼ਾਈ ਹੈ? ਮੈਂ ਗਰੰਟੀ ਦਿੰਦਾ, ਬੜੀ ਜਲਦੀ ਸਾਡੀ ਪੰਜਾਬੀ ਯੂਨੀਵਰਸਿਟੀ ਕਰਜ਼ਾ ਮੁਕਤ ਹੋਵੇਗੀ।
ਨਵੰਬਰ 23, 2024 9:49 ਪੂਃ ਦੁਃ