July 4, 2024 5:38 pm
Volodymyr Zelensky

ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਦੂਜੇ ਨੰਬਰ ‘ਤੇ ਮੇਰਾ ਪਰਿਵਾਰ : ਵੋਲੋਦੀਮੀਰ ਜ਼ੇਲੇਂਸਕੀ

ਕੀਵ 25 ਫਰਵਰੀ 2022 : ਯੂਕ੍ਰੇਨ ‘ਤੇ ਰੂਸ ਦੇ ਹਮਲੇ ਦੇ ਇਕ ਦਿਨ ਬਾਅਦ ਰਾਜਧਾਨੀ ਕੀਵ ‘ਚ ਕਈ ਧਮਾਕੇ ਸੁਣੇ ਗਏ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukrainian President Volodymyr Zelensky)  ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਮਾਰੇ ਗਏ ਹਨ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukrainian President Volodymyr Zelensky)  ਦਾ ਇਕ ਵੀਡੀਓ ਸੰਦੇਸ਼ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਪਤਨੀ ਅਤੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਬੇਵੱਸ ਅਤੇ ਭਾਵੁਕ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਕਹਿ ਰਹੇ ਹਨ ਕਿ ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਦੂਜਾ ਨੰਬਰ ‘ਤੇ ਮੇਰਾ ਪਰਿਵਾਰ ਹੈ।

ਵੀਡੀਓ ਸੰਦੇਸ਼ ਵਿਚ ਜ਼ੇਲੇਂਸਕੀ  ਕਹਿ ਰਹੇ ਹਨ, ‘ਮੈਂ ਯੂਕ੍ਰੇਨ (Ukrain) ਵਿਚ ਹਾਂ। ਮੇਰਾ ਪਰਿਵਾਰ ਯੂਕ੍ਰੇਨ ਵਿਚ ਹੈ। ਮੇਰੇ ਬੱਚੇ ਯੂਕ੍ਰੇਨ ਵਿਚ ਹਨ। ਉਹ ਗੱਦਾਰ ਨਹੀਂ ਹਨ…ਉਹ ਯੂਕ੍ਰੇਨ ਦੇ ਨਾਗਰਿਕ ਹਨ। ਸਾਨੂੰ ਸੂਚਨਾ ਮਿਲੀ ਹੈ ਕਿ ਦੁਸ਼ਮਣ ਨੇ ਪਹਿਲਾ ਨਿਸ਼ਾਨਾ ਮੈਨੂੰ ਬਣਾਇਆ ਹੈ। ਮੇਰਾ ਪਰਿਵਾਰ ਉਨ੍ਹਾਂ ਦਾ ਦੂਜਾ ਟਾਰਗੇਟ ਹੈ।’ ਜ਼ੇਲੇਂਸਕੀ ਨੇ ਅੱਗੇ ਕਿਹਾ ਕਿ, “ਉਹ (ਰੂਸ) ਦੇਸ਼ ਦੇ ਮੁਖੀ ਨੂੰ ਖ਼ਤਮ ਕਰਕੇ ਯੂਕ੍ਰੇਨ ਨੂੰ ਸਿਆਸੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।” ਜ਼ੇਲੇਂਸਕੀ ਨੇ ਨਾਟੋ ਦੇ 27 ਯੂਰਪੀਅਨ ਨੇਤਾਵਾਂ ਤੋਂ ਸਿੱਧਾ ਸਵਾਲ ਕੀਤਾ ਕਿ ਕੀ ਯੂਕ੍ਰੇਨ ਨਾਟੋ ਵਿਚ ਸ਼ਾਮਲ ਹੋਵੇਗਾ। ਕਿਸੇ ਨੇ ਜਵਾਬ ਨਹੀਂ ਦਿੱਤਾ, ਹਰ ਕੋਈ ਡਰਿਆ ਹੋਇਆ ਹੈ। ਪਰ ਅਸੀਂ ਡਰਦੇ ਨਹੀਂ, ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਬਚਾਉਣ ਤੋਂ ਨਹੀਂ ਡਰਦੇ। ਅਸੀਂ ਰੂਸ ਤੋਂ ਨਹੀਂ ਡਰਦੇ। ਅਸੀਂ ਰੂਸ ਨਾਲ ਗੱਲਬਾਤ ਤੋਂ ਵੀ ਨਹੀਂ ਡਰਦੇ।’ ਦੱਸ ਦੇਈਏ ਕਿ ਯੂਕ੍ਰੇਨ (Ukrain) ਨਾਟੋ ‘ਚ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਰੂਸ ਇਸ ਦੇ ਖ਼ਿਲਾਫ਼ ਹੈ।