ਚੰਡੀਗੜ੍ਹ, 19 ਦਸੰਬਰ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅੰਤਰਿਮ ਕਮੇਟੀ ਦੀ ਅਹਿਮ ਬੈਠਕ ‘ਚ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਦੀਆਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਗਾ ਦਿੱਤੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਦੇ ਫੈਸਲੇ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਬਿਆਨ ਜਾਰੀ ਕੀਤਾ ਹੈ |
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਧੜ੍ਹੇ ਤੋਂ ਮੇਰੇ ‘ਤੇ ਦੋਸ਼ ਲਗਵਾਏ ਹਨ, ਓਹੀ ਧੜ੍ਹਾ ਜਾਂਚ ਕਰ ਰਿਹਾ ਹੈ | ਇਨ੍ਹਾਂ ਨੇ ਫੈਸਲਾ ਪਹਿਲਾਂ ਹੀ ਕਰ ਲਿਆ ਹੈ, ਬਸ ਕਾਪੀ ਪੇਸਟ ਕਰਨਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਨੂੰ ਕੋਈ ਫਿਕਰ ਨਹੀਂ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾ ਜਥੇਦਾਰ ਨਹੀਂ, ਜਿਸ ਜਥੇਦਾਰ ਨੂੰ ਇਸ ਤਰ੍ਹਾਂ ਜਲੀਲ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ |ਇਹ ਵਰਤਾਰਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ |
ਗਿਆਨੀ ਹਰਪ੍ਰੀਤ ਸਿੰਘ ਨੇ ਅਹੁਦੇ ਆਉਂਦੇ-ਜਾਂਦੇ ਰਹਿੰਦੇ ਹਨ | ਮੈਨੂੰ ਇਸ ਗੱਲ ਦਿਨ ਕੋਈ ਚਿੰਤਾ ਨਹੀਂ ਜੋ ਵੀ ਫੈਸਲਾ ਕਰਨਾ ਕਰ ਲੈਣ | ਉਨ੍ਹਾਂ ਕਿਹਾ ਮੈਨੂੰ ਸੱਚੇ ਪਾਤਸਾਹ ਦਾ ਸ਼ੁਕਰਾਨਾ ਕਰਦਾਂ ਹੈ ਕਿ ਮੇਰੀ ਪੰਥ ਨਾਲ ਸਾਂਝ ਬਣੀ ਰਹੇ | ਮੈਨੂੰ ਕਿਸੇ ਅਹੁਦੇ ਦੀ ਚਿੰਤਾ ਨਹੀਂ ਬਸ ਸੰਗਤ ਅਤੇ ਪੰਥ ਨਾਲ ਸਾਂਝ ਬਣੀ ਰਹੀ | ਉਨ੍ਹਾਂ ਕਿਹਾ ਕਿ ਮੈਂ ਇਸੇ ਤਰ੍ਹਾਂ ਬੇਬਾਕੀ ਨਾਲ ਪੰਥ ਦਾ ਪ੍ਰਚਾਰ ਕਰਦਾ ਰਹਾਂਗਾ | ਜੋ ਮੇਰੇ ਕੋਲ ਸਵਾਲ ਆਏ ਹਨ, ਉਨ੍ਹਾਂ ਦੇ ਜਵਾਬ ਮੈਂ ਛੇਤੀ ਹੀ ਠੋਕ ਕੇ ਦੇਵਾਂਗਾ |
ਜਿਕਰਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲੀ ਬੈਠਕ ਹੈ, ਜੋ ਅੰਮ੍ਰਿਤਸਰ ਤੋਂ ਬਾਹਰ ਰੱਖੀ ਗਈ ਹੈ। ਇਸ ਦੇ ਨਾਲ ਹੀ ਵਲਟੋਹਾ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਹੋਏ ਵਿਵਾਦ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਇਹ ਕਮੇਟੀ ਆਪਣੀ ਰਿਪੋਰਟ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਇਸ ਦੀ ਅਗਵਾਈ ਰਘੂਜੀਤ ਸਿੰਘ ਵਿਰਕ ਕਰਨਗੇ ਅਤੇ ਉਨ੍ਹਾਂ ਦੇ ਨਾਲ ਸ਼ੇਰ ਸਿੰਘ ਮੰਡ ਅਤੇ ਦਲਜੀਤ ਸਿੰਘ ਭਿੰਡਰ ਨੂੰ ਵੀ ਸ਼ਾਮਲ ਕੀਤਾ ਹੈ।
Read More: Punjab News: ਮੈਂ ਕੋਈ ਅਸਤੀਫਾ ਨਹੀਂ ਦੇਵਾਂਗਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ