Virat Kohli

Cricket: ਵਿਰਾਟ ਕੋਹਲੀ ਨੇ ਕਿਹਾ, ਮੈਂ SA ਖਿਲਾਫ ਵਨਡੇ ਸੀਰੀਜ਼ ਲਈ ਉਪਲਬਧ ਹਾਂ

ਚੰਡੀਗੜ੍ਹ 15 ਦਸੰਬਰ 2021: ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ (Virat Kohli) ਦੇ ਦੱਖਣੀ ਅਫਰੀਕਾ (South Africa) ਖਿਲਾਫ਼ ਹੋਣ ਵਾਲੀ ਵਨਡੇ (ODI) ਸੀਰੀਜ਼ ਨੂੰ ਛੱਡਣ ਦੀਆਂ ਖਬਰਾਂ ਸਨ। ਪਰ ਵਿਰਾਟ ਕੋਹਲੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਉਹ ਦੱਖਣੀ ਅਫਰੀਕਾ ਖਿਲਾਫ਼ ਵਨਡੇ (ODI) ਸੀਰੀਜ਼ ਲਈ ਉਪਲਬਧ ਹਨ। ਵਿਰਾਟ ਕੋਹਲੀ (Virat Kohli) 26 ਦਸੰਬਰ ਤੋਂ ਸੈਂਚੁਰੀਅਨ (Centurion) ਵਿੱਚ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ ਦੀ ਅਗਵਾਈ ਕਰਨਗੇ।ਵਿਰਾਟ ਕੋਹਲੀ (Virat Kohli) ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਦੱਖਣੀ ਅਫਰੀਕਾ ‘ਚ ਵਨਡੇ ਖੇਡਣ ਲਈ ਤਿਆਰ ਹਨ, ਮੇਰੇ ਬਾਰੇ ਫੈਲਾਈਆਂ ਜਾ ਰਹੀਆਂ ਖਬਰਾਂ ਗਲਤ ਹਨ।

Scroll to Top