ED

ਮੈਂ ਆਪਣੇ ਦਮ ‘ਤੇ ਇਸ ਮੁਕਾਮ ‘ਤੇ ਹਾਂ, ਮੇਰੀ ਤੁਲਨਾ ਸ਼ਸ਼ੀ ਥਰੂਰ ਨਾਲ ਨਾ ਕੀਤੀ ਜਾਵੇ: ਮੱਲਿਕਾਰਜੁਨ ਖੜਗੇ

ਚੰਡੀਗੜ੍ਹ 12 ਅਕਤੂਬਰ 2022: 22 ਸਾਲਾਂ ਬਾਅਦ ਪਹਿਲੀ ਵਾਰ ਕਾਂਗਰਸ ਵਿੱਚ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ। ਇਸ ਚੋਣ ‘ਚ ਦੋ ਸੀਨੀਅਰ ਨੇਤਾ ਸ਼ਸ਼ੀ ਥਰੂਰ ਅਤੇ ਮੱਲਿਕਾਰਜੁਨ ਖੜਗੇ (Mallikarjun kharge) ਮੈਦਾਨ ਵਿਚ ਹਨ। ਦੋਵੇਂ ਵਿਅਕਤੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅਗਵਾਈ ਕਰਨ ਲਈ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਨਾਲ ਮੈਦਾਨ ਵਿੱਚ ਹਨ। ਖੜਗੇ ਦਾ ਕਹਿਣਾ ਹੈ ਕਿ ਉਹ ਥਰੂਰ ਨਾਲ ਤੁਲਨਾ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਥਰੂਰ ਆਪਣੇ ਚੋਣ ਮਨੋਰਥ ਪੱਤਰ ਨੂੰ ਅੱਗੇ ਵਧਾਉਣ ਲਈ ਆਜ਼ਾਦ ਹਨ ਪਰ ਉਨ੍ਹਾਂ ਦਾ ਏਜੰਡਾ ਉਦੈਪੁਰ ਮੈਨੀਫੈਸਟੋ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨਾ ਹੈ।

ਮਲਿਕਾਰਜੁਨ ਖੜਗੇ (Mallikarjun kharge) ਨੇ ਇਕ ਨਿਊਜ਼ ਚੈੱਨਲ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਥਰੂਰ ਨਾਲ ਆਪਣੀ ਤੁਲਨਾ ਨਾ ਕਰਨ ਦੀ ਅਪੀਲ ਕੀਤੀ। ਪਾਰਟੀ ਦੇ ਕੰਮਕਾਜ ‘ਚ ਸੁਧਾਰ ਲਈ ਥਰੂਰ ਦੇ ਮੈਨੀਫੈਸਟੋ ‘ਤੇ ਬੋਲਦਿਆਂ ਉਨ੍ਹਾਂ ਕਿਹਾ, ”ਮੈਂ ਬਲਾਕ ਪ੍ਰਧਾਨ ਤੋਂ ਲੈ ਕੇ ਆਪਣੇ ਦਮ ‘ਤੇ ਇਸ ਪੱਧਰ ਤੱਕ ਆਇਆ ਹਾਂ। ਕੀ ਉਸ ਸਮੇਂ ਸ਼ਸ਼ੀ ਥਰੂਰ ਉੱਥੇ ਸਨ?”

ਇਸਦੇ ਨਾਲ ਹੀ ਖੜਗੇ ਨੇ ਕਿਹਾ, “ਇਹ ਘੋਸ਼ਣਾਵਾਂ ਸਾਰੇ ਸੀਨੀਅਰ ਨੇਤਾਵਾਂ ਅਤੇ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਵਿਚਾਰੀਆਂ ਗਈਆਂ ਸਨ। ਹੁਣ ਸਾਡਾ ਟੀਚਾ ਸਿਰਫ਼ ਇਨ੍ਹਾਂ ਨੂੰ ਲਾਗੂ ਕਰਨਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਕਾਂਗਰਸ ਨੂੰ ਬਦਲਾਅ ਲਿਆਉਣ ਅਤੇ ਮੌਜੂਦਾ ਸੰਕਟ ‘ਚੋਂ ਬਾਹਰ ਕੱਢਣ ਲਈ ਨੌਜਵਾਨ ਚਿਹਰੇ ਦੀ ਲੋੜ ਹੈ। ਖੜਗੇ ਨੇ ਕਿਹਾ ਕਿ ਕਾਂਗਰਸ ਇਕ ਅਜਿਹਾ ਸੰਗਠਨ ਹੈ ਜਿਸ ਨੂੰ ਪਤਾ ਹੈ ਕਿ ਪਾਰਟੀ ਵਿਚ ਕੌਣ-ਕੌਣ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਲੋੜ ਪਈ ਉਹ ਉਨ੍ਹਾਂ ਦੀਆਂ ਸੇਵਾਵਾਂ ਲੈਣਗੇ।

Scroll to Top