ਚੰਡੀਗੜ੍ਹ 02 ਮਈ 2022: ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਕਾਂਗਰਸ (Congress) ਦੇ ਵੱਡੇ ਆਗੂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ | ਇਨ੍ਹਾਂ ਚਰਚਾਵਾਂ ਨੂੰ ਲੈ ਕੇ ਓਪੀ ਸੋਨੀ ਨੇ ਟਵੀਟ ਕਰਦਿਆਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ “ਹਾਲੀਆ ਮੀਡੀਆ ਰਿਪੋਰਟਾਂ ਕਿ ਮੈਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਇਰਾਦਾ ਰੱਖਦਾ ਹਾਂ ਪੂਰੀ ਤਰ੍ਹਾਂ ਜਾਅਲੀ ਅਤੇ ਬੇਬੁਨਿਆਦ ਹਨ। ਮੈਂ ਕਾਂਗਰਸ ਪਾਰਟੀ ਦਾ ਇੱਕ ਸਮਰਪਿਤ ਵਰਕਰ ਹਾਂ ਅਤੇ ਅਤੇ ਆਪਣੀ ਸਮਰੱਥਾ ਅਨੁਸਾਰ ਇਸਦੀ ਸੇਵਾ ਕਰਦਾ ਰਹਾਂਗਾ।“
ਨਵੰਬਰ 23, 2024 4:22 ਪੂਃ ਦੁਃ