Site icon TheUnmute.com

Hyderabad: 39 ਟਰਾਂਸਜੈਂਡਰਾਂ ਨੂੰ ਮਿਲੀ ਨੌਕਰੀ, ਸਰਕਾਰ ਨੇ ਚੁੱਕਿਆ ਅਹਿਮ ਕਦਮ

4 ਜਨਵਰੀ 2025: ਜਿਥੇ ਟਰਾਂਸਜੈਂਡਰਾਂ (transgenders) ਨੂੰ ਲੋਕ ਨਫਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ, ਉਥੇ ਹੀ ਅੱਜ 39 ਟਰਾਂਸਜੈਂਡਰ ਹੈਦਰਾਬਾਦ ‘ਚ ਟ੍ਰੈਫਿਕ (traffic assistants in Hyderabad) ਅਸਿਸਟੈਂਟ ਦੇ ਅਹੁਦੇ ‘ਤੇ ਤਾਇਨਾਤ ਹਨ| ਅੱਜ ਉਹ ਟ੍ਰੈਫਿਕ ਪ੍ਰਬੰਧਾਂ ‘ਚ ਸਿਟੀ ਪੁਲਿਸ (city police) ਦੀ ਮਦਦ ਕਰ ਰਹੇ ਹਨ।

ਦੱਸ ਦੇਈਏ ਕਿ ਫਿਲਹਾਲ ਇਨ੍ਹਾਂ ਟਰਾਂਸਜੈਂਡਰਾਂ ਦੀ ਨਿਯੁਕਤੀ ਪਾਇਲਟ (pilot project) ਪ੍ਰੋਜੈਕਟ ਦੇ ਆਧਾਰ ‘ਤੇ ਕੀਤੀ ਗਈ ਹੈ ਪਰ ਹੁਣ ਸ਼ਹਿਰ ਵਾਸੀ ਇਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਸ਼ਹਿਰ ਦੇ ਪਟਨੀ ਸੈਂਟਰ (Patni Center) ‘ਤੇ ਤਾਇਨਾਤ ਨਿਸ਼ਾ (nisha) ਦਾ ਕਹਿਣਾ ਹੈ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜਿਸ ਜਗ੍ਹਾ ‘ਤੇ ਅਸੀਂ ਭੀਖ ਮੰਗਦੇ ਸੀ, ਹੁਣ ਅਸੀਂ ਟ੍ਰੈਫਿਕ ਦਾ ਪ੍ਰਬੰਧ ਕਰ ਰਹੇ ਹਾਂ।

ਉਹ ਆਪਣੇ ਭਾਈਚਾਰੇ ਨੂੰ ਇਹ ਮੌਕਾ ਦੇਣ ਲਈ ਤੇਲੰਗਾਨਾ (Telangana Chief Minister Revanth Reddy) ਦੇ ਮੁੱਖ ਮੰਤਰੀ ਰੇਵੰਤ ਰੈਡੀ ਦਾ ਧੰਨਵਾਦ ਕਰਦੇ ਹਨ। ਇੰਟਰਮੀਡੀਏਟ ਤੱਕ ਪੜ੍ਹੀ ਨਿਸ਼ਾ ਅੱਜ ਵੀ ਉਸ ਦੌਰ ਨੂੰ ਯਾਦ ਕਰਕੇ ਕੰਬ ਜਾਂਦੀ ਹੈ ਜਦੋਂ ਸਮਾਜ ਉਨ੍ਹਾਂ ਨਾਲ ਵਿਤਕਰਾ ਕਰਦਾ ਸੀ। ਕਾਲਜ ਵਿੱਚ ਉਸਦੇ ਦੋਸਤ ਅਤੇ ਇੱਥੋਂ ਤੱਕ ਕਿ ਉਸਦੇ ਆਪਣੇ ਮਾਤਾ-ਪਿਤਾ ਵੀ ਉਸਨੂੰ ਨੀਚ ਸਮਝਦੇ ਸਨ। ਇਕ ਹੋਰ ਟਰਾਂਸਜੈਂਡਰ ਟ੍ਰੈਫਿਕ ਅਸਿਸਟੈਂਟ ਸਨਾ ਦਾ ਕਹਿਣਾ ਹੈ ਕਿ ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਲੋਕ ਉਸ ਦੀ ਇੱਜ਼ਤ ਕਰਦੇ ਹਨ, ਜਦੋਂ ਕਿ ਪਹਿਲਾਂ ਉਹੀ ਲੋਕ ਉਸ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਸਨ।

ਪਿਛਲੇ ਸਾਲ ਮੁੱਖ ਮੰਤਰੀ ਨੇ ਨਿਯੁਕਤੀ ਪੱਤਰ ਸੌਂਪੇ ਸਨ
ਪਿਛਲੇ ਸਾਲ ਨਵੰਬਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ, ਸੀਐਮ ਰੈੱਡੀ ਨੇ ਅਧਿਕਾਰੀਆਂ ਨੂੰ ਸ਼ਹਿਰ ਦੇ ਭਾਰੀ ਆਵਾਜਾਈ ਵਾਲੇ ਖੇਤਰਾਂ ਵਿੱਚ ਟਰਾਂਸਜੈਂਡਰਾਂ ਨੂੰ ਟ੍ਰੈਫਿਕ ਵਾਲੰਟੀਅਰਾਂ ਵਜੋਂ ਤਾਇਨਾਤ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਨੇ ਟਰਾਂਸਜੈਂਡਰਾਂ ਦੀਆਂ ਸੇਵਾਵਾਂ ਨੂੰ ਟ੍ਰੈਫਿਕ ਸਿਗਨਲਾਂ ‘ਤੇ ਹੋਮ ਗਾਰਡ ਵਜੋਂ ਵਰਤਣ ਲਈ ਕਿਹਾ ਸੀ ਤਾਂ ਜੋ ਟ੍ਰੈਫਿਕ ਉਲੰਘਣਾਵਾਂ ਨੂੰ ਰੋਕਿਆ ਜਾ ਸਕੇ।

ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਟਰਾਂਸਜੈਂਡਰਾਂ ਲਈ ਵਿਸ਼ੇਸ਼ ਡਰੈੱਸ (dress code) ਕੋਡ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹੋਮ ਗਾਰਡਾਂ ਦੀ ਤਰਜ਼ ‘ਤੇ ਤਨਖਾਹ ਵੀ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ 6 ਦਸੰਬਰ ਨੂੰ ਟਰਾਂਸਜੈਂਡਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਉਨ੍ਹਾਂ ਨੂੰ 22 ਦਸੰਬਰ ਨੂੰ ਰਸਮੀ ਤੌਰ ‘ਤੇ ਟ੍ਰੈਫਿਕ ਸਹਾਇਕ ਵਜੋਂ ਭਰਤੀ ਕੀਤਾ ਗਿਆ ਸੀ।

ਬਿਹਤਰ ਕੰਮ ਕਰ ਰਹੇ ਹਨ
ਵਧੀਕ ਪੁਲਿਸ ਕਮਿਸ਼ਨਰ (ਟ੍ਰੈਫਿਕ) ਪੀ ਵਿਸ਼ਵਾ ਪ੍ਰਸਾਦ ਦੇ ਅਨੁਸਾਰ, ਟਰਾਂਸਜੈਂਡਰ ਟ੍ਰੈਫਿਕ ਸਹਾਇਕ ਵਜੋਂ ਬਿਹਤਰ ਕੰਮ ਕਰ ਰਹੇ ਹਨ। ਕਰੀਬ 10 ਦਿਨ ਪਹਿਲਾਂ ਜਦੋਂ ਤੋਂ ਉਨ੍ਹਾਂ ਨੂੰ ਟਰੈਫਿਕ ਪ੍ਰਬੰਧਨ ਵਿੱਚ ਸ਼ਾਮਲ ਕੀਤਾ ਗਿਆ ਸੀ, ਉਦੋਂ ਤੋਂ ਕੋਈ ਸ਼ਿਕਾਇਤ ਜਾਂ ਕੋਈ ਅਜੀਬ ਗੱਲ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੂੰ ਪੇਸ਼ੇਵਰ ਹੁਨਰ ਹਾਸਲ ਕਰਨ ਵਿੱਚ ਕੁਝ ਸਮਾਂ ਲੱਗੇਗਾ।

100 ਟਰਾਂਸਜੈਂਡਰਾਂ ਨੇ ਕੀਤਾ ਸੀ ਅਪਲਾਈ 
ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਸੀਵੀ ਆਨੰਦ ਦੇ ਅਨੁਸਾਰ, ਸਰਕਾਰ ਦੁਆਰਾ ਟਰਾਂਸਜੈਂਡਰਾਂ ਨੂੰ ਟ੍ਰੈਫਿਕ ਸਹਾਇਕ ਵਜੋਂ ਸ਼ਾਮਲ ਕਰਨ ਦੇ ਆਦੇਸ਼ ਤੋਂ ਬਾਅਦ ਲਗਭਗ 100 ਟਰਾਂਸਜੈਂਡਰਾਂ ਨੇ ਅਹੁਦਿਆਂ ਲਈ ਅਰਜ਼ੀ ਦਿੱਤੀ ਸੀ। ਇਹਨਾਂ ਵਿੱਚੋਂ 44 ਨੂੰ ਸਰੀਰਕ ਟੈਸਟ ਸਮੇਤ ਇੱਕ ਚੋਣ ਪ੍ਰਕਿਰਿਆ ਤੋਂ ਬਾਅਦ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ 39 ਨੇ ਸਫਲਤਾਪੂਰਵਕ ਸਿਖਲਾਈ ਪੂਰੀ ਕੀਤੀ ਸੀ।

read more: ਡਾ. ਬਲਜੀਤ ਕੌਰ ਨੇ ਟਰਾਂਸਜੈਂਡਰ ਵਿਅਕਤੀਆਂ ਦੀ ਭਲਾਈ ਲਈ ਨੀਤੀਆ ਉਲੀਕਣ ਸਬੰਧੀ ਕੀਤੀ ਬੈਠਕ

Exit mobile version