Site icon TheUnmute.com

Lok Sabha: ਲੋਕ ਸਭਾ ‘ਚ NEET ਪ੍ਰੀਖਿਆ ਮਾਮਲੇ ‘ਤੇ ਭਾਰੀ ਹੰਗਾਮਾ, ਵਿਰੋਧੀ ਧਿਰ ਵੱਲੋਂ ਵਾਕਆਊਟ

Lok Sabha

ਚੰਡੀਗੜ੍ਹ, 01 ਜੁਲਾਈ 2024: ਲੋਕ ਸਭਾ (Lok Sabha) ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਨੀਟ ਪ੍ਰੀਖਿਆ ਮਾਮਲਾ, ਅਗਨੀਪਥ ਅਤੇ ਕਥਿਤ ਤੌਰ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਮੁੱਦੇ ‘ਤੇ ਭਾਰੀ ਹੰਗਾਮਾ ਹੋਇਆ |

ਵਿਰੋਧੀ ਧਿਰ ਨੇ ਲੋਕ ਸਭਾ (Lok Sabha) ਦੀ ਕਾਰਵਾਈ ਦੌਰਾਨ ਨੀਟ ਪ੍ਰੀਖਿਆ, ਅਗਨੀਪਥ ਅਤੇ ਕੇਂਦਰੀ ਏਜੰਸੀਆਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ | ਇਸ ਦੌਰਾਨ ਦੋਵਾਂ ਸਦਨਾਂ ‘ਚ ਕਾਫੀ ਹੰਗਾਮਾ ਅਤੇ ਬਾਅਦ ‘ਚ ਵਿਰੋਧੀ ਧਿਰ ਨੀਟ ਪ੍ਰੀਖਿਆ ਮਾਮਲੇ ‘ਤੇ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ‘ਚੋਂ ਵਾਕਆਊਟ ਕਰ ਦਿੱਤਾ ।

ਲੋਕ ਸਭਾ ‘ਚ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਕਿਹਾ ਕਿ “ਸਦਨ ਦੇ ਬਾਹਰ ਕੁਝ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਸਪੀਕਰ ਮਾਈਕ ਬੰਦ ਕਰ ਦਿੰਦੇ ਹਨ। ਮਾਈਕ ਦਾ ਕੰਟਰੋਲ ਕੁਰਸੀ ‘ਤੇ ਬੈਠੇ ਵਿਅਕਤੀ ਦੇ ਹੱਥ ‘ਚ ਨਹੀਂ ਹੈ।”

Exit mobile version