Site icon TheUnmute.com

HSSC: ਹਰਿਆਣਾ ਪੁਲਿਸ ਕਾਂਸਟੇਬਲ (GD) ਦੀਆਂ 5000 ਅਸਾਮੀਆਂ ਲਈ ਭਲਕੇ ਤੋਂ ਹੋਣਗੇ ਫਿਜ਼ੀਕਲ ਟੈਸਟ

Haryana Police Constable

ਚੰਡੀਗੜ, 15 ਜੁਲਾਈ 2024: ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਦੱਸਿਆ ਕਿ ਕਮਿਸ਼ਨ ਨੇ ਜਿਨ੍ਹਾਂ ਯੋਗ ਉਮੀਦਵਾਰਾਂ ਨੇ ਪੁਲਿਸ ਕਾਂਸਟੇਬਲ (Haryana Police Constable) (ਜੀ.ਡੀ.) (ਪ੍ਰੀਖਿਆ ਗਰੁੱਪ ਸੀ) ਦੇ ਅਹੁਦਿਆਂ ਲਈ ਅਪਲਾਈ ਕੀਤਾ ਹੈ, ਉਨ੍ਹਾਂ ਦਾ ਫਿਜ਼ੀਕਲ ਟੈਸਟ ਲਈ ਸਮਾਂ-ਸਾਰਣੀ ਜਾਰੀ ਕੀਤੀ ਗਈ ਹੈ।

ਉਮੀਦਵਾਰਾਂ ਦਾ ਸਰੀਰਕ ਮਾਪ ਟੈਸਟ (ਪੀ.ਐਮ.ਟੀ.) ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੁਲਿਸ ਭਰਤੀ ਪ੍ਰਕਿਰਿਆ ਦੇ ਨਿਯਮਾਂ ਅਨੁਸਾਰ ਇੱਕ ਡਿਜੀਟਲ ਡਿਸਪਲੇ ਮਾਨੀਟਰ ਨਾਲ ਕਰਵਾਇਆ ਜਾਵੇਗਾ। ਮੌਕੇ ‘ਤੇ ਹੀ ਹਰੇਕ ਉਮੀਦਵਾਰ ਦੀ ਫੋਟੋ ਅਤੇ ਵੀਡੀਓਗ੍ਰਾਫੀ ਹੋਵੇਗੀ। ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੇ ਵੇਰਵੇ, PMT ਦੀ ਮਿਤੀ ਅਤੇ ਸਮਾਂ ਅਤੇ ਐਡਮਿਟ ਕਾਰਡ ਦੀ ਜਾਣਕਾਰੀ ਕਮਿਸ਼ਨ ਦੀ ਵੈੱਬਸਾਈਟ ‘ਤੇ ਉਪਲਬੱਧ ਕਰਵਾਏ ਗਏ ਹਨ |

ਭਲਕੇ ਯਾਨੀ 16 ਜੁਲਾਈ 2024 (ਮੰਗਲਵਾਰ) ਤੋਂ ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਪਹਿਲਾ ਸਲਾਟ ਸਵੇਰੇ 6.30 ਵਜੇ, ਦੂਜਾ ਸਵੇਰੇ 8.30 ਵਜੇ, ਤੀਜਾ ਸਵੇਰੇ 10.30 ਵਜੇ ਅਤੇ ਚੌਥਾ ਦੁਪਹਿਰ 12.30 ਵਜੇ ਹੋਵੇਗਾ। ਜਿਸ ਵਿੱਚ 2000 ਉਮੀਦਵਾਰਾਂ ਦਾ ਸਰੀਰਕ ਟੈਸਟ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ 23 ਜੁਲਾਈ ਤੱਕ ਹਰ ਰੋਜ਼ 4 ਪੜਾਵਾਂ ‘ਚ (Haryana Police Constable) ਸਰੀਰਕ ਪ੍ਰੀਖਿਆ ਹੋਵੇਗੀ। ਇਸੇ ਤਰ੍ਹਾਂ 17 ਜੁਲਾਈ ਨੂੰ 3000 ਉਮੀਦਵਾਰਾਂ ਅਤੇ 18 ਤੋਂ 23 ਜੁਲਾਈ ਤੱਕ ਰੋਜ਼ਾਨਾ 5000 ਉਮੀਦਵਾਰਾਂ ਦਾ ਸਰੀਰਕ ਟੈਸਟ ਕਰਵਾਉਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਬਾਕੀ ਉਮੀਦਵਾਰਾਂ ਦੀ ਪ੍ਰੀਖਿਆ ਦਾ ਸਮਾਂ ਪਹਿਲੇ ਪੜਾਅ ਤੋਂ ਬਾਅਦ ਛੇਤੀ ਹੀ ਜਾਰੀ ਕੀਤਾ ਜਾਵੇਗਾ।

Exit mobile version