Site icon TheUnmute.com

HSSC ਨੇ ਗਰੁੱਪ-ਡੀ ਦੀਆਂ ਅਸਾਮੀਆਂ ‘ਚ ਸ਼੍ਰੇਣੀ ਠੀਕ ਕਰਨ ਸੰਬੰਧੀ ਤਾਰੀਖ਼ 10 ਜੁਲਾਈ ਤੱਕ ਵਧਾਈ

HSSC

ਚੰਡੀਗੜ, 09 ਜੁਲਾਈ 2024: ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਨੇ ਸੂਬੇ ‘ਚ ਗਰੁੱਪ-ਡੀ ਦੇ ਅਹੁਦਿਆਂ ‘ਤੇ ਭਰਤੀ ਦੀ ਪ੍ਰਕਿਰਿਆ ‘ਚ ਗਰੁੱਪ-ਡੀ ਲਈ ਸੁਧਾਰ ਪੋਰਟਲ ਦੀ ਮਿਤੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਉਮੀਦਵਾਰ 10 ਜੁਲਾਈ ਦੀ ਅੱਧੀ ਰਾਤ 12 ਵਜੇ ਤੱਕ ਆਪਣੀ ਸ਼੍ਰੇਣੀ ਬਦਲ ਸਕਣਗੇ।

ਇਸ ਤੋਂ ਬਾਅਦ ਉਮੀਦਵਾਰਾਂ ਦੀ ਸਹੂਲਤ ਲਈ 6 ਜੁਲਾਈ ਤੋਂ 8 ਜੁਲਾਈ ਤੱਕ ਸ਼੍ਰੇਣੀਆਂ ‘ਚ ਬਦਲਾਅ ਲਈ ਸੁਧਾਰ ਪੋਰਟਲ (HSSC) ਖੋਲ੍ਹਿਆ ਗਿਆ ਸੀ ਫਿਰ ਵੀ ਕੁਝ ਉਮੀਦਵਾਰ ਇਸ ਸਹੂਲਤ ਦੀ ਵਰਤੋਂ ਕਰਨ ਤੋਂ ਵਾਂਝੇ ਰਹਿ ਗਏ ਸਨ, ਜਿਸ ਕਾਰਨ ਕਮਿਸ਼ਨ ਨੇ ਇੱਕ ਵਾਰ ਫਿਰ ਤਾਰੀਖ਼ 10 ਜੁਲਾਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਉਮੀਦਵਾਰ ਪੋਰਟਲ https://groupdcorrection.hryssc.com ‘ਤੇ ਲੌਗਇਨ ਕਰਕੇ ਅਤੇ ਆਪਣੇ ਵੈਧ ਦਸਤਾਵੇਜ਼ ਅਪਲੋਡ ਕਰਕੇ ਸ਼੍ਰੇਣੀ ਨੂੰ ਠੀਕ ਕਰ ਸਕਣਗੇ।

Exit mobile version