July 4, 2024 9:16 pm
Hiranagar

ਸ਼ਿਮਲਾ ਦੇ ਹੀਰਾਨਗਰ ਨੇੜੇ ਸਵਾਰੀਆਂ ਨਾਲ ਭਰੀ HRTC ਬੱਸ ਹਾਦਸਾਗ੍ਰਸਤ, 23 ਸਵਾਰੀਆਂ ਗੰਭੀਰ ਜ਼ਖਮੀ

ਚੰਡੀਗ੍ਹੜ 27 ਜੁਲਾਈ 2022: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਹੀਰਾਨਗਰ (Hiranagar) ਨੇੜੇ ਐਚਆਰਟੀਸੀ (HRTC) ਦੀ ਬੱਸ ਹਾਦਸਾਗ੍ਰਸਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਐਚਆਰਟੀਸੀ ਦੀ ਬੱਸ ਸ਼ਿਮਲਾ ਤੋਂ ਨਗਰੋਟਾ ਬਗਵਾਂ ਜਾ ਰਹੀ ਸੀ। ਇਸ ਦੌਰਾਨ ਹੀਰਾਨਗਰ ਨੇੜੇ ਬੱਸ ਅਚਾਨਕ ਪਲਟ ਗਈ।

ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਹੇਠਾਂ ਦੋ ਸਵਾਰੀਆਂ ਫਸ ਗਈਆਂ ਹਨ। ਉਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਜਾਰੀ ਹਨ। ਸੂਤਰਾਂ ਦੇ ਮੁਤਾਬਕ ਬੱਸ ਵਿੱਚ 20-25 ਦੇ ਕਰੀਬ ਸਵਾਰੀਆਂ ਸਨ। 23 ਸਵਾਰੀਆਂ ਗੰਭੀਰ ਜ਼ਖਮੀ ਹਨ ਅਤੇ ਜ਼ਖਮੀਆਂ ਨੂੰ ਇਲਾਜ ਲਈ ਆਈਜੀਐਮਸੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ, ਪ੍ਰਸ਼ਾਸਨ ਅਤੇ ਐਂਬੂਲੈਂਸ ਮੌਕੇ ‘ਤੇ ਮੌਜੂਦ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।