Site icon TheUnmute.com

ਸ੍ਰੀ ਦਰਬਾਰ ਸਾਹਿਬ ਨੇੜੇ ਬਣੇ ਹੋਟਲ ਮੁੜ ਸਵਾਲਾਂ ਦੇ ਘੇਰੇ ‘ਚ, ਵਿਅਕਤੀ ਵਲੋਂ ਲਾਈਵ ਹੋ ਕੇ ਦੇਹ ਵਪਾਰ ਧੰਦੇ ਦਾ ਪਰਦਾਫਾਸ਼

Shri Darbar Sahib

ਚੰਡੀਗੜ੍ਹ 15 ਮਈ 2023: ਅੰਮ੍ਰਿਤਸਰ ‘ਚ ਦੇਹ ਵਪਾਰ ਦਾ ਧੰਦੇ ਦੀ ਇੱਕ ਹੋਰ ਵੀਡੀਓ ਵਿਰਲਾ ਹੋ ਰਹੀ ਹੈ | ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ (Shri Darbar Sahib) ਦੇ ਆਲੇ-ਦੁਆਲੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਹ ਦੂਜੀ ਵਾਰ ਹੈ ਜਦੋਂ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚੱਲ ਰਹੇ ਅਜਿਹੇ ਕੰਮ ਦਾ ਸੋਸ਼ਲ ਮੀਡੀਆ ‘ਤੇ ਜ਼ਿਕਰ ਸਾਹਮਣੇ ਆਇਆ ਹੈ । ਚੌਕ ਮਾਹਣਾ ਸਿੰਘ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਸ ਕੰਮ ਦਾ ਪਰਦਾਫਾਸ਼ ਕੀਤਾ।

ਕੈਮਰੇ ਨੂੰ ਦੇਖ ਕੇ ਕੁੜੀਆਂ ਵੀ ਉਥੋਂ ਭੱਜਦੀਆਂ ਨਜ਼ਰ ਆਈਆਂ।ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਕਤ ਵਿਅਕਤੀ ਨੇ ਦੱਸਿਆ ਕਿ ਬੱਸ ਸਟੈਂਡ ਤੋਂ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਚੌਕ ਮਾਹਣਾ ਸਿੰਘ ਵਿਖੇ ਇਹ ਗਲਤ ਹਰਕਤਾਂ ਰੋਜ਼ਾਨਾ ਹੋ ਰਹੀਆਂ ਹਨ। ਰਾਤ ਹੁੰਦੇ ਹੀ ਕੁੜੀਆਂ ਗਾਹਕਾਂ ਦੀ ਉਡੀਕ ਕਰਦੀਆਂ ਇੱਥੇ ਪਹੁੰਚ ਜਾਂਦੀਆਂ ਹਨ। ਸਭ ਦੇ ਸਾਹਮਣੇ ਸ਼ਰੇਆਮ ਸੌਦਾ ਕਰਨ ਤੋਂ ਬਾਅਦ ਕੁੜੀਆਂ ਵੀ ਨੌਜਵਾਨਾਂ ਨੂੰ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਹੋਟਲਾਂ ਵਿਚ ਲੈ ਜਾਂਦੀਆਂ ਹਨ।

ਲਾਈਵ ਦੌਰਾਨ ਪੁਰਸ਼ਾਂ ਨੇ ਕੁੜੀਆਂ ਨੂੰ ਗਾਹਕਾਂ ਦਾ ਇੰਤਜ਼ਾਰ ਵੀ ਦਿਖਾਇਆ। ਕੈਮਰਾ ਦੇਖ ਕੇ ਕੁੜੀ ਭੱਜਣ ਲੱਗੀ। ਉਸ ਨੂੰ ਵਾਰ-ਵਾਰ ਬੁਲਾਇਆ ਗਿਆ, ਪਰ ਉਸ ਨੇ ਨਾ ਤਾਂ ਪਿੱਛੇ ਮੁੜ ਕੇ ਦੇਖਿਆ ਅਤੇ ਨਾ ਹੀ ਰੁਕਿਆ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ (Shri Darbar Sahib) ਦੇ ਆਲੇ-ਦੁਆਲੇ ਹੋ ਰਹੀ ਇਸ ਗਲਤ ਹਰਕਤ ਨੂੰ ਲੈ ਕੇ ਕਈ ਵਾਰ ਪੁਲਸ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅੰਤ ਵਿੱਚ, ਉਸਨੂੰ ਲਾਈਵ ਹੋ ਕੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਚੱਲ ਰਹੇ ਇਸ ਕਾਰੋਬਾਰ ਦਾ ਪਰਦਾਫਾਸ਼ ਕਰਨਾ ਪਿਆ। SGPC ਸਕੱਤਰ ਪ੍ਰਤਾਪ ਸਿੰਘ ਨੇ ਅਜਿਹੀ ਘਟਨਾ ‘ਤੇ ਇਤਰਾਜ ਜਤਾਇਆ ਹੈ | ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਅਝੀਏ ਧੰਦੇ ਜਾਂ ਕੰਮ ਮੰਦਭਾਗਾ ਹੈ |

Exit mobile version