Lady Al Qaeda

ਲੇਡੀ ਅਲ-ਕਾਇਦਾ ਦੀ ਰਿਹਾਈ ਦੀ ਮੰਗ ਕਰ ਰਹੇ ਅੱਤਵਾਦੀਆਂ ਤੋਂ ਰਿਹਾ ਕਰਵਾਏ ਸਾਰੇ ਬੰਧਕ

ਚੰਡੀਗੜ੍ਹ 16 ਜਨਵਰੀ 2022: ਚੰਡੀਗੜ੍ਹ 16 ਜਨਵਰੀ 2022: ਲੇਡੀ ਅਲ-ਕਾਇਦਾ (Lady Al Qaeda) ਦੀ ਰਿਹਾਈ ਦੀ ਮੰਗ ਕਰ ਰਹੇ ਅੱਤਵਾਦੀਆਂ ਤੋਂ ਸਾਰੇ ਬੰਧਕ ਰਿਹਾ ਕਰਵਾ ਲਏ ਹਨ |ਗਵਰਨਰ ਗ੍ਰੇਸ ਐਬੋਟ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ। ਸਾਰੇ ਹੀ ਸੁਰੱਖਿਅਤ ਹਨ। ਇਨ੍ਹਾਂ ਬੰਧਕਾਂ ਵਿਚ ਇਕ ਰੱਬੀ (ਯਹੂਦੀ ਮੌਲਵੀ) ਵੀ ਸੀ। ਵ੍ਹਾਈਟ ਹਾਊਸ ਮੁਤਾਬਕ ਰਾਸ਼ਟਰਪਤੀ ਜੋਅ ਬੇਨ ਨੂੰ ਵੀ ਬੰਧਕ ਦੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਹਾਲਾਂਕਿ ਪੂਰੇ ਮਾਮਲੇ ‘ਚ ਹਮਲਾਵਰ ਦੀ ਹਾਲਤ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।ਹਮਲਾਵਰ ਨੇ ਅੱਤਵਾਦੀ ਆਫੀਆ ਸਿੱਦੀਕੀ ਨੂੰ ਰਿਹਾਅ ਕਰਵਾਉਣ ਲਈ ਇਹ ਹਮਲਾ ਕੀਤਾ ਸੀ। ਉਸ ਨੇ ਸੁਰੱਖਿਆ ਬਲਾਂ ਨੂੰ ਦੱਸਿਆ ਕਿ ਉਸ ਨੇ ਅਮਰੀਕਾ ਵਿਚ ਕਈ ਥਾਵਾਂ ‘ਤੇ ਬੰਬ ਲਗਾਏ ਸਨ। ਇਸ ਤੋਂ ਇਲਾਵਾ ਉਸ ਨੇ ਚਾਰ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਹਾਲਾਂਕਿ, ਇੱਕ ਬੰਧਕ ਨੂੰ ਸੁਰੱਖਿਆ ਬਲਾਂ ਦੁਆਰਾ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ।

ਕੀ ਹੈ ਸਾਰਾ ਮਾਮਲਾ
ਅਮਰੀਕਾ ਦੇ ਟੈਕਸਾਸ ‘ਚ ਇੱਕ ਯਹੂਦੀ ਧਾਰਮਿਕ ਸਥਾਨ ਉੱਤੇ ਇੱਕ ਅੱਤਵਾਦੀ ਨੇ ਹਮਲਾ ਕੀਤਾ। ਉਸ ਨੇ ਇੱਥੇ ਮੌਜੂਦ ਅਮਰੀਕੀ ਨਾਗਰਿਕਾਂ ਨੂੰ ਫੜ ਕੇ ਅੱਤਵਾਦੀ ਆਫੀਆ ਸਿੱਦੀਕੀ ਦੀ ਰਿਹਾਈ ਦੀ ਮੰਗ ਕੀਤੀ ਸੀ। ਆਫੀਆ ਸਿੱਦੀਕੀ ਨੂੰ ਲੇਡੀ ਅਲ-ਕਾਇਦਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੂੰ ਅਫਗਾਨਿਸਤਾਨ ਵਿਚ ਹਿਰਾਸਤ ਵਿਚ ਰਹਿੰਦਿਆਂ ਅਮਰੀਕੀ ਫੌਜੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਿੱਦੀਕੀ ਇਸ ਸਮੇਂ ਟੈਕਸਾਸ ਦੀ ਸੰਘੀ ਜੇਲ੍ਹ ਐਫਐਮਸੀ ਕਾਰਸਵੈਲ ਵਿੱਚ ਬੰਦ ਹੈ। ਇਸ ਤੋਂ ਇਲਾਵਾ ਆਫੀਆ ਦਾ ਕਈ ਅੱਤਵਾਦੀ ਘਟਨਾਵਾਂ ਪਿੱਛੇ ਹੱਥ ਰਿਹਾ ਹੈ। ਉਹ ਨਿਊਰੋਸਾਇੰਟਿਸਟ ਵੀ ਹੈ।

Scroll to Top