July 2, 2024 8:30 pm
Lawrence Bishnoi

ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਅੰਮ੍ਰਿਤਸਰ 11 ਜੁਲਾਈ 2022: ਅੰਮ੍ਰਿਤਸਰ ਪੁਲਿਸ ਵਲੋਂ ਰਾਣਾ ਕੰਧੋਵਾਲੀਆ ਕਤਲਕਾਂਡ ਮਾਮਲੇ ‘ਚ ਅੱਜ ਅਮ੍ਰਿਤਸਰ ਦੀ ਅਦਾਲਤ ‘ਚ ਮੁੜ ਪੇਸ਼ ਕੀਤਾ ਗਿਆ ਹੈ | ਜਿੱਥੇ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ (Lawrence Bishnoi) ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਹੁਸ਼ਿਆਰਪੁਰ ਪੁਲਿਸ ਵਲੋਂ ਹੁਣ ਲਾਰੈਂਸ ਹੁਸ਼ਿਆਰਪੁਰ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ | ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲਿਸ ਦੀਆਂ ਗੱਡੀਆਂ ਭਾਰੀ ਸੁਰੱਖਿਆ ਹੇਠ ਉਸਨੂੰ ਲੈ ਕੇ ਜਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਵਲੋਂ ਰਾਣਾ ਕੰਦੋਵਾਲੀਆ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਲਿਆਇਆ ਗਿਆ ਸੀ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਵਿਖੇ ਇਕ ਐਨਆਰਆਈ ਉੱਤੇ ਫਾਇਰਿੰਗ ਕੀਤੀ ਸੀ। ਮਾਮਲਾ 2019 ਦਾ ਹੈ, ਜਿਸ ਵਿਚ ਰਾਕੇਸ਼ ਅਗਰਵਾਲ ਨਾਮ ਦੇ ਇਕ ਸ਼ਰਾਬ ਦਾ ਠੇਕੇਦਾਰ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ | ਜਿਸ ਤੇ ਰਾਕੇਸ਼ ਅਗਰਵਾਲ ਵਲੋਂ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਤਾਂ ਉਸਦੇ ਘਰ ਉੱਤੇ 4-5 ਅਣਪਛਾਤਿਆ ਵਲੋਂ ਫਾਇਰਿੰਗ ਕੀਤੀ ਗਈ ਸੀ। ਉਦੋਂ ਵੀ ਮੁੱਖ ਆਰੋਪੀ ਵਜੋਂ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆ ਰਿਹਾ ਹੈ।