Nabanna March

ਭਾਜਪਾ ਆਗੂਆਂ ਦੀ ਨਾਬੰਨਾ ਮੁਹਿੰਮ ਦੇ ਨਾਂ ‘ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: CM ਮਮਤਾ ਬੈਨਰਜੀ

ਚੰਡੀਗੜ੍ਹ 14 ਸਤੰਬਰ 2022: ਬੀਤੇ ਦਿਨ ਮੰਗਲਵਾਰ ਨੂੰ ਭਾਜਪਾ ਨੇਤਾ ਪ੍ਰਤਿਪਕਸ਼ ਸੁਵੇਂਦੂ, ਲਾਕੇਟ ਚੈਟਰਜੀ ਸਮੇਤ ਵਰਕਰਾਂ ਨੇ ਨਾਬੰਨਾ ਚਲੋ ਮਾਰਚ (Nabanna March) ਕੱਢਣ ਦਾ ਹੋਕਾ ਦਿੱਤਾ ਸੀ | ਇਸ ਦੌਰਾਨ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੁਲਿਸ ਨਾਲ ਭਾਜਪਾ ਵਰਕਰਾਂ ਦੀ ਹਿੰਸਕ ਝੜਪ ਨੂੰ ਲੈ ਕੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ ।

ਮਮਤਾ ਬੈਨਰਜੀ ਨੇ ਕਿਹਾ ਜੇਕਰ ਪੁਲਿਸ ਚਾਹੁੰਦੀ ਤਾਂ ਗੋਲੀ ਚਲਾ ਸਕਦੀ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਪੁਲਿਸ ਨੇ ਸੰਜਮ ਨਾਲ ਕੰਮ ਲਿਆ। ਉਹ ਪੂਰਬੀ ਮੇਦਿਨੀਪੁਰ ਵਿੱਚ ਇੱਕ ਪ੍ਰਸ਼ਾਸਨਿਕ ਮੀਟਿੰਗ ਵਿੱਚ ਇਹ ਬਿਆਨ ਦਿੱਤਾ |

ਇਸਦੇ ਨਾਲ ਹੀ ਮਮਤਾ ਬੈਨਰਜੀ ਭਾਜਪਾ ‘ਤੇ ਦੂਜੇ ਸੂਬਿਆਂ ਤੋਂ ਰੇਲ ਗੱਡੀਆਂ ‘ਚ ਬਦਮਾਸ਼ ਲਿਆ ਕੇ ਸੂਬੇ ‘ਚ ਅੰਦੋਲਨ ਦੇ ਨਾਂ ‘ਤੇ ਹੰਗਾਮਾ ਕਰਨ ਦਾ ਦੋਸ਼ ਲਗਾਇਆ ਹੈ । ਉਨ੍ਹਾਂ ਕਿਹਾ ਕਿ ਇਸ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਰਗਾ ਪੂਜਾ ਤੋਂ ਪਹਿਲਾਂ ਵਪਾਰੀਆਂ ਦਾ ਨੁਕਸਾਨ ਹੋਇਆ ਹੈ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੇ ਗੁੰਡਿਆਂ ਨੇ ਨਾਬੰਨਾ ਮੁਹਿੰਮ ਦੇ ਨਾਂ ’ਤੇ ਬੰਬਾਂ, ਗੋਲੀਆਂ, ਬੰਦੂਕਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ।

ਮਮਤਾ ਬੈਨਰਜੀ ਨੇ ਕਿਹਾ ਕਿ ਗਣਤੰਤਰ ਦੇਸ਼ ‘ਚ ਸ਼ਾਂਤੀ ਅਤੇ ਜਮਹੂਰੀ ਢੰਗ ਨਾਲ ਅੰਦੋਲਨ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਪਰ ਇਸ ਦੇ ਨਾਂ ‘ਤੇ ਅਜਿਹੇ ਸਮਾਜ ਵਿਰੋਧੀ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਗੁੰਡਾਗਰਦੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਠੋਸ ਕਦਮ ਚੁੱਕੇਗੀ |

Scroll to Top