ਚੰਡੀਗੜ੍ਹ, 31 ਅਗਸਤ 2024: ਕਿਸਾਨ ਅੰਦੋਲਨ 2.0 ਦੇ 200 ਦਿਨ ਪੂਰੇ ਹੋਣ ‘ਤੇ ਅੱਜ ਥਾਵਾਂ ‘ਤੇ ਕਿਸਾਨ (farmers) ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਦਾਤਾ ਸਿੰਘ ਵਾਲਾ-ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਮਹਾਪੰਚਾਇਤ ਹੋਵੇਗੀ। ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਅੱਜ ਭਲਵਾਨ ਵਿਨੇਸ਼ ਫੋਗਾਟ (Vinesh Phogat) ਦਾ ਸਨਮਾਨਿਤ ਕੀਤਾ ਗਿਆ ਹੈ ।
ਇਸ ਮੌਕੇ ਵਿਨੇਸ਼ ਫੋਗਾਟ (Vinesh Phogat) ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ 200 ਦਿਨ ਹੋ ਗਏ ਹਨ ਪਰ ਜੋਸ਼ ਪਹਿਲੇ ਦਿਨ ਵਾਂਗ ਹੀ ਹੈ। ਤੁਹਾਡੀ ਧੀ ਤੁਹਾਡੇ ਨਾਲ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਦੇਸ਼ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਇਹ ਹਰ ਵਾਰ ਇਹ ਸਿਆਸੀ ਨਹੀਂ ਹੁੰਦੇ । ਇਸ ਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ। ਵਿਨੇਸ਼ ਫੋਗਾਟ ਹੁਣ ਖਨੌਰੀ ਬਾਰਡਰ ‘ਤੇ ਜਾਵੇਗੀ। ਪੈਰਿਸ ਓਲੰਪਿਕ 2024 ‘ਚ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ।