ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਵਿਚ ਵਿਆਹਤਾ ਵੱਲੋਂ ਸੱਤ ਮਹੀਨੇ ਪਹਿਲਾਂ ਦਰਜ ਕਰਵਾਏ ਗਏ ਕੇਸ ਵਿਚ ਕਾਰਵਾਈ ਨਾ ਹੋਣ ‘ਤੇ ਸਖਤ ਐਕਸ਼ਨ ਲਿਆ। ਉਨ੍ਹਾਂ ਨੇ ਏਸਪੀ ਯਮੁਨਾਨਗਰ ਨੂੰ ਫੋਨ ਕਰ ਕੇ ਆਈਓ (ਜਾਂਚ ਅਧਿਕਾਰੀ) ਨੂੰ ਹਟਾ ਕੇ ਡੀਏਸਪੀ ਤੋਂ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ। ਨਾਂਲ ਹੀ ਕਾਰਵਾਈ ਵਿਚ ਦੇਰੀ ਹੋਣ ਦੀ ਦੱਸ ਦਿਨਾਂ ਵਿਚ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਵਿਜ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਪੂਰੇ ਸੂਬੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਨੂੰ ਸੁਣ ਰਹੇ ਸਨ। ਅੱਜ ਵੀ ਰੋਜਾਨਾ ਦੀ ਤਰ੍ਹਾ ਉਨ੍ਹਾਂ ਦੇ ਆਵਾਸ ‘ਤੇ ਫਰਿਆਦੀਆਂ ਦੀ ਲੰਬੀ ਲਾਇਨ ਰਹੀ।
ਯਮੁਨਾਨਗਰ ਤੋਂ ਆਈ ਵਿਆਹਤਾ ਨੇ ਆਪਣੀ ਸ਼ਿਕਾਇਤਾਂ ਵਿਚ ਦਸਿਆ ਕਿ ਅਪ੍ਰੈਲ 2023 ਵਿਚ ਉਸ ਦੇ ਵੱਲੋਂ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਦਾ ਕੇਸ ਦਰਜ ਕਰਾਇਆ ਗਿਆ ਸੀ। ਪੁਲਿਸ ਦੀਢਿੱਲੀ ਕਾਰਵਾਈ ਦੀ ਵਜ੍ਹਾ ਨਾਲ ਉਸ ਦਾ ਪਤੀ ਵਿਦੇਸ਼ ਵਿਚ ਫਰਾਰ ਹੋ ਚੁੱਕਾ ਹੈ। ਮਗਰ ਪੁਲਿਸ ਨੇ ਅਪ੍ਰੈਲ ਤੋਂ ਹੁਣ ਤਕ ਠੋਸ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਆਈਓ ਨੂੰ ਹਟਾ ਕੇ ਡੀਏਸਪੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।
ਇਸੀ ਤਰ੍ਹਾਂ ਸਿਰਸਾ ਵਿਚ ਪਿਛਲੇ ਦਿਨਾਂ ਹੋਟਲ ਵਿਚ ਨੌਜੁਆਨ ਦੀ ਸ਼ੱਕੀ ਮੌਤ ਦੇ ਬਾਅਦ ਪਰਿਜਨਾਂ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਆਪਣੀ ਸ਼ਿਕਾਇਤ ਦਿੱਤੀ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਨੇ ਦੋਸ਼ੀਆਂ ਨੁੰ ਗਿਰਫਤਾਰ ਨਹੀਂ ਕੀਤਾ, ਗ੍ਰਹਿ ਮੰਤਰੀ ਨੇ ਏਸਪੀ ਸਿਰਸਾ ਨੂੰ ਏਸਆਈਟੀ ਗਠਤ ਕਰ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਦੇ ਲਈ ਪਰਿਜਨਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਪ੍ਰਗਟਾਇਆ।
ਗ੍ਰਹਿ ਮੰਤਰੀ ਨੇ ਕਬੂਤਰਬਾਜੀ ਮਾਮਲੇ ਵਿਚ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ
ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ ਕਬੂਤਰਬਾਜੀ ਮਾਮਲਿਆਂ ਦੇ ਲਈ ਗਠਨ ਏਸਆਈਟੀ ਨੂੰ ਸੌਂਪੀ। ਅੰਬਾਲਾ ਦੇ ਵਸ਼ਿਸ਼ਠ ਨਗਰ ਨਿਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੀ ਤੇ ਬੇਟੇ ਨੂੰ ਵਿਦੇਸ਼ ਭੇਜਣ ਲਈ ਦਿੱਲੀ ਦੇ ਏਜੰਟ ਨਾਲ ਗਲ ਕੀਤੀ ਸੀ। ਲਗਭਗ 55 ਲੱਖ ਰੁਪਏ ਉਸ ਨੇ ਏਜੰਟ ਨੂੰ ਵੱਖ-ਵੱਖ ਮਿੱਤੀਆਂ ਵਿਚ ਦਿੱਤੇ, ਪਰ ਇਸ ਦੇ ਬਾਅਦ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸੀ ਤਰ੍ਹਾਂ, ਕੁਰੂਕਸ਼ੇਤਰ ਤੋਂ ਆਈ ਯੁਵਤੀ ਨੇ ਦਸਿਆ ਕਿ ਗੁਰਦਾਸਪੁਰ ਦੇ ਏਜੰਟ ਨੇ ਉਸ ਨੂੰ ਸਟੱਡੀ ਵੀਜਾ ‘ਤੇ ਬ੍ਰਿਟੇਨ ਭੈਜਣ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ ਕੀਤੀ ਹੈ।
ਗ੍ਰਹਿ ਮੰਤਰੀ ਅਨਿਲ ਵਿਜ ਨੁੰ ਹਿਸਾਰ ਤੋਂ ਆਏ ਵਿਅਕਤੀ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਭਰਾ ਦੀ ਖੇਤ ਵਿਚ ਹਤਿਆ ਕੀਤੀ ਗਈ ਸੀ ਮਗਰ ਪੁਲਿਸ ਨੇ ਸੜਕ ਹਾਦਸੇ ਦਾ ਕੇਸ ਦਰਜ ਕੀਤਾ। ਗ੍ਰਹਿ ਮੰਤਰੀ ਨੇ ਏਸਪੀ ਹਿਸਾਰ ਨੂੰ ਕੇਸ ਦੀ ਮੁੜ ਜਾਂਚ ਲਈ ਏਸਆਈਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ।