Criminal Procedure Bill 2022

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੰਸਦ ‘ਚ ‘ਕ੍ਰਿਮੀਨਲ ਪ੍ਰੋਸੀਜਰ ਬਿੱਲ-2022’ ਪੇਸ਼ ਕਰਨਗੇ

ਚੰਡੀਗੜ੍ਹ 28 ਮਾਰਚ 2022: ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਅੱਜ ਨੌਵਾਂ ਦਿਨ ਹੈ। ਮਹਿੰਗਾਈ ਦੇ ਮੁੱਦੇ ‘ਤੇ ਅੱਜ ਰਾਜ ਸਭਾ ਅਤੇ ਲੋਕ ਸਭਾ ‘ਚ ਫਿਰ ਹੰਗਾਮਾ ਹੋਇਆ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੰਸਦ ‘ਚ ‘ਕ੍ਰਿਮੀਨਲ ਪ੍ਰੋਸੀਜਰ ਬਿੱਲ-2022‘ (Criminal Procedure Bill-2022) ਪੇਸ਼ ਕਰਨਗੇ।

ਜਿਕਰਯੋਗ ਹੈ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਪੁਲਸ ਨੂੰ ਵਿਸ਼ੇਸ਼ ਅਧਿਕਾਰ ਮਿਲ ਜਾਣਗੇ ਜਿਸ ਤਹਿਤ ਪੁਲਸ ਅਪਰਾਧਿਕ ਮਾਮਲਿਆਂ ‘ਚ ਦੋਸ਼ੀਆਂ ਅਤੇ ਹੋਰ ਵਿਅਕਤੀਆਂ ਦੀ ਪਛਾਣ ਦਾ ਰਿਕਾਰਡ ਰੱਖ ਸਕੇਗੀ। ਲੋਕ ਸਭਾ ‘ਚ ਇਹ ਬਿੱਲ ਪਾਸ ਹੁੰਦੇ ਹੀ ਪੁਲਸ ਦੇ ਕੰਮਕਾਜ ਨਾਲ ਸੰਬੰਧਤ ਆਈਡੈਂਟੀਫਿਕੇਸ਼ਨ ਆਫ ਪ੍ਰਿਜ਼ਨਰਜ਼ ਐਕਟ 1920 ਨੂੰ ਖਤਮ ਕਰ ਦਿੱਤਾ ਜਾਵੇਗਾ।

Scroll to Top