Site icon TheUnmute.com

Holidays: 24 ਤੋਂ 31 ਦਸੰਬਰ ਤੱਕ ਸਾਰੇ ਸਕੂਲ ਤੇ ਕਾਲਜ ਰਹਿਣਗੇ ਬੰਦ

Punjab Holiday

22 ਦਸੰਬਰ 2024: ਪੰਜਾਬ ਸਰਕਾਰ (punjab goverment) ਨੇ ਸ੍ਰੀ ਫਤਹਿਗੜ੍ਹ (Sri Fatehgarh Sahib Shaheedi Sabha) ਸਾਹਿਬ ਸ਼ਹੀਦੀ ਸਭਾ ਮੌਕੇ ਰਾਖਵੀਆਂ ਛੁੱਟੀਆਂ (holidays) ਦਾ ਐਲਾਨ ਕੀਤਾ ਹੈ। ਇਸ ਅਨੁਸਾਰ ਪੰਜਾਬ ਦੇ ਸਰਕਾਰੀ (government employees) ਮੁਲਾਜ਼ਮਾਂ ਲਈ 25 ਅਤੇ 26 ਦਸੰਬਰ ਦੀਆਂ ਛੁੱਟੀਆਂ ਰਾਖਵੀਆਂ ( (holidays)) ਰੱਖੀਆਂ ਗਈਆਂ ਹਨ। ਹਾਲਾਂਕਿ, ਇਸ ਦਿਨ ਲਈ ਸਕੂਲਾਂ ਅਤੇ (schools and college) ਕਾਲਜਾਂ ਵਿੱਚ ਕੋਈ ਵੱਖਰੀ ਛੁੱਟੀ (holiday) ਦਾ ਐਲਾਨ ਨਹੀਂ ਕੀਤਾ ਗਿਆ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ ਹੈ। ਇਸ ਤਹਿਤ 24 ਤੋਂ 31 ਦਸੰਬਰ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ।

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 25 ਅਤੇ 26 ਦਸੰਬਰ ਨੂੰ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂ ਛੁੱਟੀ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਰ ਕਰਮਚਾਰੀ ਸਾਲ ਵਿੱਚ 2 ਰਾਖਵੀਆਂ ਛੁੱਟੀਆਂ ਲੈ ਸਕਦਾ ਹੈ। ਇਹ ਇਸ ਕੈਲੰਡਰ ਸਾਲ ਦੀਆਂ ਆਖਰੀ 2 ਰਾਖਵੀਆਂ ਛੁੱਟੀਆਂ ਹਨ ਅਤੇ ਜਿਨ੍ਹਾਂ ਕਰਮਚਾਰੀਆਂ ਨੇ ਇਸ ਸਾਲ ਕੋਈ ਰਾਖਵੀਂ ਛੁੱਟੀ ਨਹੀਂ ਲਈ ਹੈ, ਉਹ ਇਨ੍ਹਾਂ ਦੋ ਦਿਨਾਂ ਦੀ ਛੁੱਟੀ ਲੈ ਸਕਦੇ ਹਨ।

read more: Holidays: ਛੁੱਟੀਆਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

Exit mobile version