Site icon TheUnmute.com

Holiday: ਦੀਵਾਲੀ ਤੇ ਛੱਠ ਤਿਉਹਾਰ ਮੌਕੇ ਬੰਦ ਰਹਿਣਗੇ ਬੈਂਕ

Jammu and Kashmir

21 ਅਕਤੂਬਰ 2024: ਭਾਰਤ ਵਿੱਚ, ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਦੀਵਾਲੀ ਦੇ ਨਾਲ-ਨਾਲ ਛੱਠ ਦੇ ਤਿਉਹਾਰ ‘ਤੇ ਕਈ ਥਾਵਾਂ ‘ਤੇ ਬੈਂਕਾਂ ਨੂੰ ਛੁੱਟੀਆਂ ਵੀ ਹੁੰਦੀਆਂ ਹਨ। ਆਓ ਜਾਣਦੇ ਹਾਂ ਇਸ ਸਾਲ ਦੀਵਾਲੀ ਅਤੇ ਛਠ ਦੇ ਮੌਕੇ ‘ਤੇ ਬੈਂਕ ਕਿਹੜੇ ਦਿਨ ਅਤੇ ਕਿੰਨੇ ਦਿਨਾਂ ਲਈ ਬੰਦ ਰਹਿਣਗੇ।

ਦੀਵਾਲੀ ਦੇ ਕਾਰਨ ਬੈਂਕ ਛੁੱਟੀਆਂ ਦੀਆਂ ਤਰੀਕਾਂ:

31 ਅਕਤੂਬਰ: ਦੀਵਾਲੀ,  ਸਰਦਾਰ ਵੱਲਭ ਭਾਈ ਪਟੇਲ ਜਯੰਤੀ, ਨਰਕ ਚਤੁਰਦਸ਼ੀ ਦੇ ਮੌਕੇ ‘ਤੇ ਤ੍ਰਿਪੁਰਾ, ਉੱਤਰਾਖੰਡ, ਸਿੱਕਮ, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।

1 ਨਵੰਬਰ: ਇਸ ਦਿਨ ਦੀਪਾਵਲੀ, ਕੁਟ, ਕੰਨੜ ਰਾਜ ਉਤਸਵ ਮਨਾਇਆ ਜਾਵੇਗਾ। ਤ੍ਰਿਪੁਰਾ, ਕਰਨਾਟਕ, ਉਤਰਾਖੰਡ, ਜੰਮੂ-ਕਸ਼ਮੀਰ, ਮਹਾਰਾਸ਼ਟਰ, ਮੇਘਾਲਿਆ, ਸਿੱਕਮ ਅਤੇ ਮਨੀਪੁਰ ਵਿੱਚ ਬੈਂਕ ਬੰਦ ਰਹਿਣਗੇ।

2 ਨਵੰਬਰ: ਦੀਵਾਲੀ ਦੇ ਅਗਲੇ ਦਿਨ ਗੁਜਰਾਤ, ਉੱਤਰਾਖੰਡ, ਕਰਨਾਟਕ, ਰਾਜਸਥਾਨ, ਸਿੱਕਮ, ਯੂਪੀ ਅਤੇ ਮਹਾਰਾਸ਼ਟਰ ਵਿੱਚ ਬਾਲੀ ਪ੍ਰਤਿਪਦਾ, ਬਾਲੀ ਪਦਮੀ, ਲਕਸ਼ਮੀ ਪੂਜਾ, ਗੋਵਰਧਨ ਪੂਜਾ ਅਤੇ ਵਿਕਰਮ ਸੰਵਤ ਨਵੇਂ ਸਾਲ ਦੇ ਦਿਨ ਕਾਰਨ ਬੈਂਕ ਛੁੱਟੀ ਰਹੇਗੀ।

ਛਠ ਤਿਉਹਾਰ ਕਾਰਨ ਬੈਂਕਾਂ ‘ਚ ਛੁੱਟੀ

7 ਨਵੰਬਰ: ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਛਠ ਪੂਜਾ (ਸ਼ਾਮ ਅਰਘਿਆ) ਦੇ ਦਿਨ ਬੈਂਕ ਬੰਦ ਰਹਿਣਗੇ।
8 ਨਵੰਬਰ: ਬਿਹਾਰ, ਝਾਰਖੰਡ ਅਤੇ ਮੇਘਾਲਿਆ ਵਿੱਚ ਛਠ ਪੂਜਾ (ਸਵੇਰ ਦੀ ਅਰਘਿਆ) ਮੌਕੇ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ ਦੀਵਾਲੀ ਤੋਂ ਪਹਿਲਾਂ ਮਹੀਨੇ ਦੇ ਚੌਥੇ ਸ਼ਨੀਵਾਰ 26 ਅਕਤੂਬਰ ਅਤੇ ਐਤਵਾਰ 27 ਅਕਤੂਬਰ ਨੂੰ ਵੀ ਬੈਂਕ ਛੁੱਟੀ ਰਹੇਗੀ।

Exit mobile version