ਚੰਡੀਗੜ, 14 ਅਗਸਤ 2024: ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਪੀਆਰ ਸ਼੍ਰੀਜੇਸ਼ (PR Sreejesh) ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਸ਼੍ਰੀਜੇਸ਼ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਸ਼੍ਰੀਜੇਸ਼ ਲੰਬੇ ਸਮੇਂ ਤੋਂ ਭਾਰਤੀ ਹਾਕੀ ਟੀਮ ਦਾ ਅਹਿਮ ਮੈਂਬਰ ਰਿਹਾ ਹੈ। ਪੈਰਿਸ ਓਲੰਪਿਕ ਤਮਗਾ ਜਿੱਤਣ ‘ਚ ਮੱਦਦ ਕਰਨ ‘ਚ ਅਹਿਮ ਭੂਮਿਕਾ ਨਿਭਾਈ।
ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਐਲਾਨ ਕੀਤਾ ਕਿ ਲਗਭਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਾਉਣ ਵਾਲੇ 36 ਸਾਲਾ ਸ਼੍ਰੀਜੇਸ਼ ਜੂਨੀਅਰ ਹਾਕੀ ਟੀਮ ਦੇ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਉਣਗੇ।
Read More: Sports: ਸ਼ੂਟਿੰਗ ਵਰਲਡ ਕੱਪ ਤੋਂ ਬਾਹਰ ਰਹਿ ਸਕਦੀ ਹੈ ਨਿਸ਼ਾਨੇਬਾਜ਼ ਮਨੂ ਭਾਕਰ
ਉਨ੍ਹਾਂ ਕਿਹਾ, “ਸ੍ਰੀਜੇਸ਼ (PR Sreejesh) ਹੁਣ ਜੂਨੀਅਰ ਟੀਮ ਦਾ ਕੋਚ ਬਣਨ ਜਾ ਰਿਹਾ ਹੈ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਨਹੀਂ ਕਰ ਰਹੇ ਹਾਂ।