ਅੰਮ੍ਰਿਤਸਰ 14 ਦਸੰਬਰ 2022: ਭਾਰਤ ਦੇ ਸੂਬਾ ਉੜੀਸਾ ਦੇ ਸ਼ਹਿਰ ਭੂਵਨੇਸ਼ਵਰ ਵਿੱਚ ਹੋਣ ਜਾ ਰਹੇ 15ਵੇਂ ਹਾਕੀ ਵਰਲਡ ਵਰਲਡ ਕੱਪ ਦੀ ਹਾਕੀ ਟਰਾਫ਼ੀ (World Cup hockey trophy) ਲੈ ਕੇ ਪੰਜਾਬ ਦੇ ਸੀਨੀਅਰ ਹਾਕੀ ਖਿਡਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪੁੱਜੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਵਿੱਚ ਵਰਲਡ ਕੱਪ ਹਾਕੀ ਟਰਾਫੀ ਨੂੰ ਮੈਂਬਰ ਸ਼੍ਰੋਮਣੀ ਕਮੇਟੀ ਸ.ਚਰਨਜੀਤ ਸਿੰਘ ਕਾਲੇਵਾਲ, ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨਜਰ ਸ. ਸਤਨਾਮ ਸਿੰਘ ਮਾਗਾ ਸਰਾਏ, ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਰਾਜਿੰਦਰ ਸਿੰਘ ਰੂਬੀ ਅਟਾਰੀ, ਸੂਚਨਾ ਕੇਂਦਰ ਦੇ ਇੰਚ.ਸ. ਅੰਮ੍ਰਿਤਪਾਲ ਸਿੰਘ ਵਲੋਂ ਸਾਂਝੇ ਤੌਰ ‘ਤੇ ਵਰਲਡ ਕੱਪ ਹਾਕੀ ਟਰਾਫੀ ਲੈਂਦਿਆਂ ਪੰਜਾਬ ਦੇ ਹਾਕੀ ਖਿਡਾਰੀਆਂ ਤੇ ਅਹੁਦੇਦਾਰਾਂ ਨੂੰ ਜੀ ਆਇਆਂ ਕਿਹਾ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਕੀ ਖਿਡਾਰੀ ਐੱਸਪੀ ਸ.ਬਲਜੀਤ ਸਿੰਘ ਢਿੱਲੋ, ਹਾਕੀ ਕੋਚ ਗੁਰਮੀਤ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਭਾਰਤ ਦੇ ਸੂਬਾ ਭੂਵਨੇਸ਼ਵਰ ਵਿਖੇ 13 ਜਨਵਰੀ 2023 ਨੂੰ ਹੋ ਰਹੇ ਹਾਕੀ ਵਰਲਡ ਕੱਪ ਟਰਾਫ਼ੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਆਈ ਹੈ | ਇਸਦੇ ਨਾਲ ਹੀ ਅੱਜ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਦੀ ਅਗਵਾਈ ਵਿੱਚ ਪ੍ਰਾਪਤ ਕਰਕੇ ਉਹਨਾਂ ਦੱਸਿਆ ਕਿ ਅੱਜ ਇਹ ਵਰਲਡ ਕੱਪ ਹਾਕੀ ਟਰਾਫੀ ਅੰਮ੍ਰਿਤਸਰ ਵਿਖੇ ਰੁਕਣ ਤੋਂ ਬਾਅਦ ਵਰਲਡ ਕੱਪ ਟਰਾਫੀ ਯਾਤਰਾ ਲਈ ਸੂਬਾ ਹਰਿਆਣਾ ਹਾਕੀ ਨੂੰ ਸੌਪੀ ਜਾਵੇਗੀ |