ਚੰਡੀਗੜ੍ਹ, 22 ਜੁਲਾਈ 2024: ਭਾਰਤੀ ਪੁਰਸ਼ ਹਾਕੀ ਟੀਮ ਦੇ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ (PR Sreejesh) ਨੇ ਅੱਜ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਜੇਸ਼ ਦਾ ਪੈਰਿਸ ਓਲੰਪਿਕ ਆਖਰੀ ਅੰਤਰਰਾਸ਼ਟਰੀ ਦੌਰਾ ਹੋਵੇਗਾ। 36 ਸਾਲਾ ਸ਼੍ਰੀਜੇਸ਼ ਦੀ ਕਪਤਾਨੀ ‘ਚ ਭਾਰਤੀ ਹਾਕੀ ਟੀਮ ਨੇ 2016 ਰੀਓ ਓਲੰਪਿਕ ‘ਚ ਹਿੱਸਾ ਲਿਆ ਅਤੇ ਟੀਮ ਅੱਠਵੇਂ ਸਥਾਨ ‘ਤੇ ਰਹੀ। ਹਾਲਾਂਕਿ, ਉਸਨੇ 2020 ਟੋਕੀਓ ਓਲੰਪਿਕ ਵਿੱਚ ਭਾਰਤੀ ਟੀਮ ਦੇ ਨਾਲ ਇੱਕ ਇਤਿਹਾਸਕ ਕਾਂਸੀ ਦਾ ਤਮਗਾ ਜਿੱਤਿਆ ਸੀ। ਸ਼੍ਰੀਜੇਸ਼ ਨੇ ਭਾਰਤ ਲਈ 328 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ ਕਈ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਕੱਪ ‘ਚ ਵੀ ਹਿੱਸਾ ਲੈ ਚੁੱਕਾ ਹੈ।