Site icon TheUnmute.com

The Ashes :ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਪੰਜਵੇਂ ਐਸ਼ੇਜ਼ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ ਤਸਮਾਨੀਆ

fifth Ashes Test match

ਚੰਡੀਗੜ੍ਹ 10 ਦਸੰਬਰ 2021: ਆਖਰੀ ਏਸ਼ੇਜ਼ ਟੈਸਟ ਮੈਚ (Ashes test Match) ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੀ ਰਾਜਧਾਨੀ ਹੋਬਾਰਟ, (Australia) ਆਸਟ੍ਰੇਲੀਆ ਅਤੇ ਇੰਗਲੈਂਡ ( England) ਵਿਚਕਾਰ ਪੰਜਵੇਂ ਅਤੇ ਆਖਰੀ ਐਸ਼ੇਜ਼ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ | ਆਸਟ੍ਰੇਲੀਆ (Australia) ਦੇ ਪਰਥ ‘ਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੱਛਮੀ ਆਸਟ੍ਰੇਲੀਆ ਵਿਚ ਸਖ਼ਤ ਕੁਆਰੰਟੀਨ ਨਿਯਮਾਂ ਕਾਰਨ ਕ੍ਰਿਕਟ ਮੈਚ ਦੀ ਮੇਜ਼ਬਾਨੀ ਕਰਨ ਤੋਂ ਅਸਮਰੱਥ ਸੀ|

ਦਸਿਆ ਜਾ ਰਿਹਾ ਹੈ ਕਿ ਹੈ ਵਿਕਟੋਰੀਆ, ਨਿਊ ਸਾਊਥ ਵੇਲਜ਼, ਸਾਊਥ ਆਸਟ੍ਰੇਲੀਆ ਅਤੇ ਕੈਨਬਰਾ ਨੇ ਮੈਚ ਦੀ ਮੇਜ਼ਬਾਨੀ ਦੇ ਅਧਿਕਾਰਾਂ ਲਈ ਬੋਲੀ ਲਗਾਈ ਸੀ , ਪਰ ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਵੀਰਵਾਰ ਨੂੰ ਆਪਣੇ ਅਤੇ ਤਸਮਾਨੀਆ ਦੀ ਸਰਕਾਰ ਵਿਚਕਾਰ ਸਾਂਝੀ ਬੋਲੀ ‘ਤੇ ਮੋਹਰ ਲਗਾ ਦਿੱਤੀ। ਦਰਅਸਲ, ਕ੍ਰਿਕਟ ਆਸਟ੍ਰੇਲੀਆ  (Australia) ਨੇ ਪੰਜਵੇਂ ਟੈਸਟ ਮੈਚ ਦੀ ਮੇਜ਼ਬਾਨੀ ਦੇ ਅਧਿਕਾਰ ਲਈ ਟੈਂਡਰ ਜਾਰੀ ਕੀਤਾ ਸੀ।

ਇਸ ਹਫਤੇ ਦੇ ਸ਼ੁਰੂ ਵਿੱਚ, ਆਸਟ੍ਰੇਲੀਆਈ ਕ੍ਰਿਕਟ ਬੋਰਡ (australia cricket board) ਨੇ ਉਸ, ਪੱਛਮੀ ਆਸਟ੍ਰੇਲੀਆਈ ਸਰਕਾਰ ਅਤੇ ਪੱਛਮੀ ਆਸਟਰੇਲੀਆਈ ਕ੍ਰਿਕਟ ਬੋਰਡ ਵਿਚਕਾਰ ਅਸਹਿਮਤੀ ਦੇ ਬਾਅਦ ਪਰਥ ਤੋਂ ਆਖਰੀ ਐਸ਼ੇਜ਼ ਟੈਸਟ ਦੇ ਤਬਾਦਲੇ ਦੀ ਪੁਸ਼ਟੀ ਕੀਤੀ।ਹੋਬਾਰਟ ਦੇ ਬੇਲੇਰੀਵ ਓਵਲ, ਜਿਸ ਵਿੱਚ ਲਗਭਗ 20,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ, ਆਪਣੇ ਪਹਿਲੇ ਏਸ਼ੇਜ਼ ਟੈਸਟ ਮੈਚ (Ashes test Match) ਦੀ ਮੇਜ਼ਬਾਨੀ ਕਰੇਗਾ। ਤੁਹਾਨੂੰ ਦੱਸ ਦਈਏ ਕਿ 2016 ਤੋਂ ਬਾਅਦ ਇੱਥੇ ਇਹ ਪਹਿਲਾ ਟੈਸਟ ਮੈਚ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਵਾਂ ਅਤੇ ਆਖਰੀ ਏਸ਼ੇਜ਼ ਟੈਸਟ ਮੈਚ 5 ਤੋਂ 9 ਜਨਵਰੀ ਤੱਕ ਖੇਡਿਆ ਜਾਵੇਗਾ।

Exit mobile version