ਚੰਡੀਗੜ੍ਹ, 23 ਜਨਵਰੀ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਬੀਤੇ ਦਿਨ ਐਨ.ਏ. ਦੇ ਸੂਬਾ ਪੱਧਰੀ ਮੈਂਬਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪੰਜਾਬ ‘ਸੀ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਐਨ.ਜੀ.ਓ. ਨਾਰਕੋਟਿਕਸ ਅਨੌਨਿਮਸ ਦੇ ਸਹਿਯੋਗ ਪ੍ਰੋਗਰਾਮ ਸ਼ੁਰੂ ਕੀਤਾ ਹੈ | ਉਨ੍ਹਾਂ ਕਿਹਾ ਇਸਦਾ ਉਦੇਸ਼ ਪੰਜਾਬ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ |
ਸਿਹਤ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਤੇ ਵਿਲੱਖਣ ਪਹਿਲਕਦਮੀ ਨਾ ਸਿਰਫ਼ ਨਸ਼ਾ ਛੱਡਣ ਨਾਲ ਸਬੰਧਤ ਪ੍ਰਚਲਿਤ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ‘ਚ ਮੱਦਦ ਕਰੇਗੀ, ਸਗੋਂ ਨਸ਼ਿਆਂ ਦੀ ਲਤ ‘ਤੇ ਖੁੱਲ੍ਹੀ ਅਤੇ ਨਿਰਪੱਖ ਚਰਚਾ ਨੂੰ ਵੀ ਉਤਸ਼ਾਹਿਤ ਕਰੇਗੀ, ਜਿਸ ਨਾਲ ਨਸ਼ਾ ਕਰਨ ਵਾਲਿਆਂ ਨੂੰ ਮੁੜ ਮੁੱਖ ਧਾਰਾ ‘ਚ ਲਿਆਂਦਾ ਜਾ ਸਕੇ |
ਇਸ ਮੌਕੇ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਨਸ਼ਾ ਪੰਜਾਬ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਦੀ ਵਰਤੋਂ ਨਾ ਸਿਰਫ਼ ਸਮਾਜਿਕ ਸਮੱਸਿਆਵਾਂ ਪੈਦਾ ਕਰਦੀ ਹੈ ਬਲਕਿ ਟੀਕੇ ਨਾਲ ਨਸ਼ੇ ਕਰਨ ਵਾਲਿਆਂ ‘ਚ ਐੱਚ.ਆਈ.ਵੀ. ਅਤੇ ਐੱਚ.ਸੀ.ਵੀ ਅਤੇ ਟੀ.ਬੀ. ਵਰਗੀਆਂ ਹੋਰ ਖ਼ਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ |
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ‘ਚ ਮੁਫ਼ਤ ਨਸ਼ਾ ਛੁਡਾਊ ਸੇਵਾਵਾਂ ਪ੍ਰਦਾਨ ਕਰਨ ‘ਚ ਮੋਹਰੀ ਹੈ ਕਿਉਂਕਿ ਸੂਬੇ ‘ਚ 529 ਓਟ ਕਲੀਨਿਕ ਹਨ। ਇੱਥੇ 36 ਕਲੀਨਿਕ, 36 ਇਲਾਜ ਕੇਂਦਰ ਅਤੇ 19 ਪੁਨਰਵਾਸ ਕੇਂਦਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਨਸ਼ੇੜੀਆਂ ਦੇ ਦੁਬਾਰਾ ਹੋਣ ਦੀ ਦਰ ਨੂੰ ਘਟਾਉਣ ਲਈ ਮੁੜ ਵਸੇਬੇ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ‘ਚ ਐਨ.ਏ. ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਸਹਾਇਕ ਨਿਰਦੇਸ਼ਕ (ਮਾਨਸਿਕ ਸਿਹਤ) ਡਾ. ਸੰਦੀਪ ਭੋਲਾ ਨੇ ਕਿਹਾ ਕਿ ਨਸ਼ਾਗ੍ਰਸਤ ਮਰੀਜ਼ ਡਾਕਟਰਾਂ ਦੀ ਬਜਾਏ ਆਪਣੇ ਦੋਸਤਾਂ ਨਾਲ ਵਧੇਰੇ ਖੁੱਲ੍ਹ ਕੇ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ “ਇਹ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ NA ਦੇ ਪੀਅਰ ਸਿੱਖਿਅਕ ਨਸ਼ਾ ਛੱਡਣ ‘ਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ‘ਚ ਨਸ਼ਾ ਕਰਨ ਵਾਲਿਆਂ ਦੀ ਸਹਾਇਤਾ ਕਰ ਸਕਦੇ ਹਨ।”
Read More: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਸੇਵਾਵਾਂ ਸੰਬੰਧੀ ਸਿਵਲ ਸਰਜਨਾਂ ਨੂੰ ਦਿੱਤੀਆਂ ਹਦਾਇਤਾਂ